ਮਲੇਰਕੋਟਲਾ : ਇਕੋ ਦਿਨ ਸਕਿਆਂ ਭਰਾਵਾਂ ਨਾਲ ਵਿਆਹੀਆਂ ਸਕੀਆਂ ਭੈਣਾਂ ਨੇ ਇਕੱਠਿਆਂ ਤੋੜਿਆ ਦਮ

Monday, May 17, 2021 - 06:46 PM (IST)

ਮਲੇਰਕੋਟਲਾ : ਇਕੋ ਦਿਨ ਸਕਿਆਂ ਭਰਾਵਾਂ ਨਾਲ ਵਿਆਹੀਆਂ ਸਕੀਆਂ ਭੈਣਾਂ ਨੇ ਇਕੱਠਿਆਂ ਤੋੜਿਆ ਦਮ

ਮਲੇਰਕਟੋਲ (ਸ਼ਹਾਬੂਦੀਨ) : ਇਥੋਂ ਦੇ ਪਿੰਡ ਭੁਰਥਲਾ ਮੰਡੇਰ ਦੀ ਇਕ ਦਿਲ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਸਕੀਆਂ ਭੈਣਾਂ ਦਾ ਵਿਆਹ ਇਕੱਠਿਆਂ ਹੀ ਦੋ ਸਕੇ ਭਰਾਵਾਂ ਨਾਲ ਇਕੋ ਦਿਨ ਹੋਇਆ ਸੀ, ਅਤੇ ਦੋਵਾਂ ਭੈਣਾਂ ਨੇ ਦਮ ਵੀ ਇਕੱਠਿਆਂ ਹੀ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਭੁਰਥਲਾ ਮੰਡੇਰ ਵਿਚ ਪਹਿਲਾਂ ਵੱਡੀ ਭੈਣ ਦਾ ਦਿਹਾਂਤ ਹੋਇਆ ਅਤੇ ਇਸ ਦੀ ਖ਼ਬਰ ਸੁਣ ਕੇ ਛੋਟੀ ਭੈਣ ਨੇ ਵੀ ਦਮ ਤੋੜ ਦਿੱਤਾ। ਇਸ ਦੁਖਾਂਤ ਬਾਰੇ ਮੈਂਬਰ ਬਲਾਕ ਸੰਮਤੀ ਹਰਬੰਸ ਸਿੰਘ ਮਿੱਠੂ ਭੁਰਥਲਾ ਮੰਡੇਰ ਤੇ ਮਨੀ ਭੁਰਥਲਾ ਮੰਡੇਰ ਨੇ ਦੱਸਿਆ ਕਿ ਸਾਬਕਾ ਫੌਜੀ ਗੁਰਮੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਸੈੱਲ ਘਟਣ ਤੋਂ ਇਲਾਵਾ ਸ਼ੂਗਰ ਆਦਿ ਦੀ ਮਰੀਜ਼ ਸੀ।

ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ

ਉਨ੍ਹਾਂ ਦੱਸਿਆ ਕਿ ਰਾਜਵਿੰਦਰ ਕੌਰ ਰਾੜਾ ਸਾਹਿਬ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਸੀ ਅਤੇ ਬੀਤੇ ਦਿਨੀਂ ਆਕਸੀਜਨ ਘਟਣ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਇਹ ਖ਼ਬਰ ਉਸ ਦੀ ਛੋਟੀ ਭੈਣ ਕੁਲਵਿੰਦਰ ਕੌਰ ਜੋ ਕਿ ਉਸ ਦੀ ਦਰਾਣੀ ਵੀ ਲੱਗਦੀ ਹੈ ਨੂੰ ਪਤਾ ਲੱਗੀ ਤਾਂ ਗ਼ਮ ਨਾ ਸਹਾਰਦੀ ਹੋਈ, ਉਸ ਨੇ ਵੀ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਦੋਵਾਂ ਸਕੀਆਂ ਭੈਣਾਂ ਦਾ ਵਿਆਹ, ਸਕੇ ਭਰਾਵਾਂ ਨਾਲ ਇੱਕੋ ਦਿਨ ਹੋਇਆ ਸੀ। ਦੋਵੇਂ ਇਸ ਜਹਾਨ ਤੋਂ ਰੁਖ਼ਸਤ ਵੀ ਇੱਕੋ ਦਿਨ ਹੋਈਆਂ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News