ਰਾਹੁਲ ਅੱਜ ਤੇਲੰਗਾਨਾ 'ਚ ਰੋਡ ਸ਼ੋਅ 'ਚ ਲੈਣਗੇ ਹਿੱਸਾ (ਪੜ੍ਹੋ 29 ਨਵੰਬਰ ਦੀਆਂ ਖਾਸ ਖਬਰਾਂ)

Thursday, Nov 29, 2018 - 03:23 AM (IST)

ਰਾਹੁਲ ਅੱਜ ਤੇਲੰਗਾਨਾ 'ਚ ਰੋਡ ਸ਼ੋਅ 'ਚ ਲੈਣਗੇ ਹਿੱਸਾ (ਪੜ੍ਹੋ 29 ਨਵੰਬਰ ਦੀਆਂ ਖਾਸ ਖਬਰਾਂ)

ਜਲੰਧਰ (ਵੈੱਬ ਡੈਸਕ)— ਤੇਲੰਗਾਨਾ 'ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਚੋਟੀ 'ਤੇ ਹੈ। ਇਸੇ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 29 ਨਵੰਬਰ ਨੂੰ ਪਰਿਗੀ ਤੇ ਹੈਦਰਾਬਾਦ ਕੋਲ ਚੇਵੇੱਲਾ 'ਚ ਰੋਡ ਸ਼ੋਅ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਕਾਂਗਰਸ ਮੁਖੀ ਗਾਂਧੀ 23 ਨਵੰਬਰ ਨੂੰ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਨਾਲ ਹੈਦਰਾਬਾਦ ਦੇ ਬਾਹਰੀ ਇਲਾਕੇ ਸਥਿਤ ਮੈਡਚਲ 'ਚ ਇਕ ਜਨਸਭਾ 'ਚ ਸ਼ਾਮਲ ਹੋਏ ਸਨ। ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਭਾਜਪਾ ਸੂਬਾ ਵਿਧਾਨ ਸਭਾ ਚੋਣ 'ਚ ਇਕੱਲੇ ਹੀ ਚੋਣ ਲੜ ਰਹੀ ਹੈ ਜਦਕਿ ਕਾਂਗਰਸ ਵਿਰੋਧੀ ਦਲਾਂ ਦੇ ਮਹਾਗਠਜੋੜ ਦੀ ਅਗਵਾਈ ਕਰ ਰਹੀ ਹੈ, ਜਿਸ 'ਚ ਤੇਦੇਪਾ, ਭਾਕਪਾ ਤੇ ਤੇਲੰਗਾਨਾ ਜਨ ਕਮੇਟੀ ਸ਼ਾਮਲ ਹੈ।

ਅੱਜ ਅੰਮ੍ਰਿਤਸਰ ਆਉਣਗੇ ਨਵਜੋਤ ਸਿੱਧੂ

ਪਾਕਿਸਤਾਨ ਵਲੋਂ ਬੁੱਧਵਾਰ ਨੂੰ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਸਮਾਮਗ 'ਚ ਸ਼ਾਮਲ ਹੋਏ ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਪਾਕਿਸਤਾਨ ਤੋਂ ਭਾਰਤ ਪਰਤਣਗੇ। ਵੀਰਵਾਰ ਤੜਕਸਾਰ ਉਹ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ। ਜਿਥੇ ਤਕਰੀਬਨ ਅੱਧਾ ਘੰਟਾ ਧਿਆਨ ਲਗਾਉਣ ਤੋਂ ਬਾਅਦ ਉਹ ਗੁਰੂ ਘਰ ਦੀ ਸੇਵਾ ਕਰਨਗੇ। ਇਸ ਸਭ ਤੋਂ ਬਾਅਦ ਉਹ ਵਾਪਸ ਲਾਹੌਰ ਦੇ ਗਵਰਨਰ ਹਾਊਸ ਜਾਣਗੇ, ਜਿੱਥੇ ਅੱਜ ਰਾਤ ਉਹ ਰੁਕੇ ਹੋਏ ਹਨ। ਗਵਰਨਰ ਹਾਊਸ ਤੋਂ ਆਪਣਾ ਸਾਮਾਨ ਲੈ ਕੇ ਉਹ ਸਿੱਧਾ ਭਾਰਤ ਆਊਣਗੇ। ਨਵਜੋਤ ਸਿੰਘ ਸਿੱਧੂ ਦੇ ਵੀਰਵਾਰ ਦੁਪਹਿਰ ਤਕਰੀਬਨ ਡੇਢ ਕੁ ਵਜੇ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ।

ਸ਼ਾਹ ਰਾਜਸਥਾਨ 'ਚ ਕਰਨਗੇ ਜਨਸਭਾ

ਰਾਜਸਥਾਨ 'ਚ ਚੋਣ ਬਿਗੁਲ ਵਜ ਚੁੱਕਾ ਹੈ। ਭਾਜਪਾ ਤੇ ਕਾਂਗਰਸ ਇਨ੍ਹਾਂ ਚੋਣਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡਣੀ ਚਾਹੁੰਦੀ। ਇਸੇ ਨੂੰ ਦੇਖਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ, ਟੋਡਾਭੀਮ, ਕੋਟਪੂਤਲੀ ਤੇ ਬੱਸੀ 'ਚ ਸਭਾ ਕਰਨਗੇ।

ਤੇਜ਼ ਪ੍ਰਤਾਪ ਤੇ ਐਸ਼ਵਰਿਆ ਦੇ ਤਲਾਕ ਦੀ ਸੁਣਵਾਈ ਅੱਜ

ਲਾਲੂ ਯਾਦਵ ਦੇ ਬੇਟੇ ਤੇਜ਼ ਪ੍ਰਤਾਪ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਚੰਦਰਿਕ ਰਾਉ ਦੀ ਬੇਟੀ ਐਸ਼ਵਰਿਆ ਦਾ ਜੋ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ, ਉਹ ਛੇਤੀ ਹੀ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤੇਜ਼ ਪ੍ਰਤਾਪ ਨੇ ਕੁਝ ਸਮਾਂ ਪਹਿਲਾਂ ਅਦਾਲਤ 'ਚ ਆਪਣੇ ਤਲਾਕ ਦੀ ਅਰਜ਼ੀ ਦਿੱਤੀ ਸੀ ਅਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਇਸ ਅਰਜ਼ੀ ਦੀ ਸੁਣਵਾਈ 29 ਨਵੰਬਰ ਨੂੰ ਹੈ ਅਤੇ ਐਸ਼ਵਰਿਆ ਦੇ ਪਿਤਾ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਦਾ ਮਨ ਬਣਾ ਲਿਆ ਹੈ।

ਭਾਰਤ ਕਰੇਗਾ ਪੀ.ਐੱਸ.ਐੱਲ.ਵੀ.-ਸੀ43 ਰਾਕੇਟ ਲਾਂਚ

ਭਾਰਤ 29 ਨਵੰਬਰ ਨੂੰ ਸ਼੍ਰੀ ਹਰਿ ਕੋਟਾ ਤੋਂ ਆਪਣੇ ਪੀ.ਐੱਸ.ਐੱਲ.ਵੀ.-ਸੀ43 ਰਾਕੇਟ ਲਾਂਚ ਕਰੇਗਾ। ਇਹ ਰਾਕੇਟ ਪ੍ਰਿਥਵੀ ਦਾ ਨਰੀਖਣ ਕਰਨ ਵਾਲੇ ਭਾਰਤੀ ਉਪ ਗ੍ਰਹਿ ਐੱਚ.ਵਾਈ.ਐੱਸ.ਆਈ.ਐੱਸ. ਅਤੇ 30 ਹੋਰ ਸੈਟਲਾਈਟਾਂ ਨੂੰ ਆਪਣੇ ਨਾਲ ਪੁਲਾੜ ਲੈ ਜਾਵੇਗਾ। ਜਿਨ੍ਹਾਂ 'ਚ 23 ਅਮਰੀਕਾ ਦੇ ਹੋਣਗੇ।

ਸੀ. ਬੀ. ਆਈ. ਵਿਵਾਦ 'ਚ ਸੁਣਵਾਈ ਅੱਜ

ਸੁਪਰੀਮ ਕੋਰਟ ਅੱਜ ਸੀ.ਬੀ.ਆਈ. ਡਾਇਰੈਕਟਰ ਆਲੋਕ ਕੁਮਾਰ ਵਰਮਾ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਆਲੋਕ ਵਰਮਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੀ.ਬੀ.ਆਈ. ਡਾਇਰੈਕਟਰ ਦੇ ਅਧਿਕਾਰਾਂ ਤੋਂ ਵਾਂਝਾ ਕਰ ਛੁੱਟੀ 'ਤੇ ਭੇਜਣ ਦੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੀ.ਜੇ.ਆਈ. ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਕੇ.ਐੱਮ. ਜੋਸੇਫ ਦੀ ਬੈਂਚ ਵਰਮਾ ਦੇ ਸੀਲਬੰਦ ਲਿਫਾਫੇ 'ਚ ਦਿੱਤੇ ਗਏ ਜਵਾਬ 'ਤੇ ਵਿਚਾਰ ਕਰ ਸਕਦੀ ਹੈ।

ਦਿੱਲੀ 'ਚ ਇਕੱਠੇ ਹੋਣਗੇ ਕਿਸਾਨ, ਮੰਗਾਂ ਨਾਲ ਕਰਨਗੇ ਸੰਸਦ ਦਾ ਘਿਰਾਓ

ਦੇਸ਼ ਭਰ 'ਚ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ. ਆਈ. ਕੇ. ਐੱਸ. ਸੀ. ਸੀ.) 200 ਤੋਂ ਵੱਧ ਕਿਸਾਨ ਸੰਗਠਨਾਂ ਨੂੰ ਇਕਜੁੱਟ ਕਰਨ ਦਾ ਦਾਅਵਾ ਕਰ ਰਹੀ ਹੈ। ਏ. ਆਈ. ਕੇ. ਐੱਸ. ਸੀ. ਸੀ. ਦੀ ਅਗਵਾਈ ਹੇਠਾਂ ਕਿਸਾਨ ਦਿੱਲੀ ਵੱਲ ਵੱਧ ਰਹੇ ਹਨ।
ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਮੁਤਾਬਕ ਲਗਭਗ ਇਕ ਲੱਖ ਕਿਸਾਨ 29 ਨਵੰਬਰ ਨੂੰ ਇਕ ਵਾਰ ਫ਼ਿਰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕੱਠੇ ਹੋਣਗੇ। ਇਸ ਤੋਂ ਬਾਅਦ 30 ਨਵੰਬਰ ਨੂੰ ਰਾਮਲੀਲਾ ਮੈਦਾਨ ਤੋਂ ਸੰਸਦ ਵੱਲ ਰੁਖ ਕਰਨਗੇ।

ਸਲਮਾਨ ਖਾਨ ਵਿਰੁੱਧ ਅਦਾਲਤ ਨੂੰ ਗੁੰਮਰਾਹ ਕਰਨ ਦਾ ਮਾਮਲਾ, 29 ਨਵੰਬਰ ਨੂੰ ਹੋਵੇਗੀ ਬਹਿਸ

ਬਾਲੀਵੁੱਡ ਦੇ ਅਭਿਨੇਤਾ ਸਲਮਾਨ ਖਾਨ ਵਿਰੁੱਧ ਅਦਾਲਤ ਨੂੰ ਗੁੰਮਰਾਹ ਕਰਨ ਦੇ ਮਾਮਲੇ 'ਚ 29 ਨਵੰਬਰ ਨੂੰ ਬਹਿਸ ਹੋਵੇਗੀ। ਅਪਰ ਚੀਫ ਜੁਡੀਸ਼ੀਅਲ ਮੈਜਿਸਟਰੇਟ (ਦਿਹਾਤੀ) ਨੇ ਵੀਰਵਾਰ ਉਕਤ ਮਾਮਲੇ 'ਤੇ ਸੁਣਵਾਈ ਪਿੱਛੋਂ ਨਵੀਂ ਤਰੀਕ ਤੈਅ ਕੀਤੀ। ਇਸ ਮਾਮਲੇ 'ਚ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਤੇ ਨਾਲ ਹੀ ਕੋਰਟ ਜੁਰਮਾਨਾ ਵੀ ਲਾ ਸਕਦੀ ਹੈ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਿਹੜੀਆਂ ਗੱਲਾਂ ਕੋਰਟ 'ਚ ਆਖੀਆਂ ਸਨ, ਉਹ ਝੂਠੀਆਂ ਸਨ।

ਖੇਡ

ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ  ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਅਰਜਨਟੀਨਾ ਬਨਾਮ ਸਪੇਨ (ਹਾਕੀ ਵਿਸ਼ਵ ਕੱਪ-2018)
ਹਾਕੀ : ਨਿਊਜ਼ੀਲੈਂਡ ਬਨਾਮ ਫਰਾਂਸ (ਹਾਕੀ ਵਿਸ਼ਵ ਕੱਪ-2018)


author

Inder Prajapati

Content Editor

Related News