ਰਾਹੁਲ ਗਾਂਧੀ ਅੱਜ ਰਾਜਸਥਾਨ ਦੌਰੇ ''ਤੇ (ਪੜ੍ਹੋ 1 ਦਸੰਬਰ ਦੀਆਂ ਖਾਸ ਖਬਰਾਂ)
Saturday, Dec 01, 2018 - 02:44 AM (IST)

ਜਲੰਧਰ (ਵੈੱਬ ਡੈਸਕ)— ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਇਸ ਦੌਰਾਨ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਵੀ ਨਾਲ ਰਹਿਣਗੇ। ਰਾਹੁਲ ਗਾਂਧੀ ਅੱਜ ਸਵੇਰੇ 9 ਵਜੇ ਉਦੈਪੁਰ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ 11 ਵਜੇ ਭੀਲਵਾੜਾ 'ਚ, ਦੁਪਹਿਰ 12:30 ਵਜੇ ਚਿਤੌੜਗੜ 'ਚ ਤੇ ਸ਼ਾਮ 4 ਵਜੇ ਹਨੁਮਾਨਗੜ੍ਹ 'ਚ ਆਯੋਜਿਤ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ।
ਵਿਸ਼ਵ ਏਡਜ਼ ਦਿਵਸ ਅੱਜ
ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦਾ ਟੀਚਾ ਐੱਚ.ਆਈ.ਵੀ. ਨਾਲ ਹੋਣ ਵਾਲੀ ਬਿਮਾਰੀ ਏਡਜ਼ ਬਾਰੇ ਜਾਗਰੂਕਤਾ ਵਧਾਉਣਾ ਹੈ। ਸਾਲ 2018 'ਚ ਵਰਲਡ ਏਡਜ਼ ਡੇ ਦੀ ਥੀਮ 'ਆਪਣੀ ਸਥਿਤੀ ਜਾਣੋ' ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਇਨਸਾਨ ਨੂੰ ਆਪਣੇ ਐੱਚ.ਆਈ.ਵੀ. ਸਟੇਟਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਏਡਜ਼ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸਿਹਤ ਸਮੱਸਿਆਵਾਂ 'ਚੋਂ ਇਕ ਹੈ।
ਅੱਜ ਨਵਜੋਤ ਸਿੱਧੂ ਆਉਣਗੇ ਖੈਰਥਲ
ਕਾਂਗਰਸ ਉਮੀਦਵਾਰ ਡਾ. ਕਰਣਸਿੰਘ ਯਾਦਵ ਦੇ ਸਮਰਥਨ 'ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ 1 ਦਸੰਬਰ ਨੂੰ ਖੈਰਥਲ ਕਸਬੇ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਕਾਂਗਰਸ ਕਮੇਟੀ ਦੇ ਬੁਲਾਰਾ ਫਤੇਹ ਮੁਹੰਮਦ ਨੇ ਦੱਸਿਆ ਕਿ ਜਨਸਭਾ ਦੁਪਹਿਰ 1 ਵਜੇ ਪੁਰਾਣੀ ਅਨਾਜ਼ ਮੰਡੀ 'ਚ ਹੋਵੇਗੀ।
ਅਮਿਤ ਸ਼ਾਹ ਅੱਜ ਰਾਜਸਥਾਨ 'ਚ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ 'ਚ ਚੋਣ ਦੌਰੇ 'ਤੇ ਰਹਿਣਗੇ। ਸ਼ਾਹ ਸਵੇਰੇ 11:00 ਵਜੇ ਜੋਧਪੁਰ ਤੋਂ ਫਲੌਦੀ 'ਚ ਸਥਿਤ ਪਰਮਵੀਰ ਮੇਜਰ ਸ਼ੈਤਾਨ ਸਿੰਘ ਸਟੇਡੀਅਮ 'ਚ, ਦੁਪਹਿਰ 12:40 ਵਜੇ ਬਾੜਮੇਰ ਦੇ ਬਲੋਤਰਾ 'ਚ ਸਥਿਤ ਸ਼ਹੀਦ ਭਗਤ ਸਿੰਘ ਗ੍ਰਾਉਂਡ 'ਚ, ਦੁਪਹਿਰ 2:05 ਵਜੇ ਬਾੜਮੇਰ ਦੇ ਬਾਇਤੁ 'ਚ ਸਥਿਤ ਨਿਮਾੜੀ ਚੌਰਾਹਾ 'ਚ , ਅਪਰਾਹ 3:20 ਵਜੇ ਬਾੜਮੇਰ ਜ਼ਿਲੇ ਦੇ ਗਾਂਧੀ ਚੈਕ 'ਚ ਆਯੋਜਿਤ ਸਭਾਵਾਂ ਨੂੰ ਸੰਬੋਧਿਤ ਕਰਨਗੇ। ਜਿਸ ਤੋਂ ਬਾਅਦ ਸ਼ਾਮ 5:30 ਵਜੇ ਉਹ ਦਿੱਲੀ ਰਵਾਨਾ ਹੋਣਗੇ।
ਸੀ.ਐੱਮ. ਯੋਗੀ ਰਾਜਸਥਾਨ ਦੌਰੇ 'ਤੇ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਚੋਣਾਂ ਸਬੰਧੀ ਅੱਜ ਰਾਜਸਥਾਨ ਦੌਰੇ 'ਤੇ ਰਹਿਣਗੇ। ਸੀ.ਐੱਮ. ਯੋਗੀ ਸਵੇਰੇ 9 ਵਜੇ ਲਖਨਊ ਤੋਂ ਕੋਟਾ ਲਈ ਰਵਾਨਾ ਹੋਣਗੇ ਤੇ ਸਾਰਾ ਦਿਨ ਵੱਖ-ਵੱਖ ਥਾਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਸ਼ਾਮ 5:50 ਵਜੇ ਜੈਪੁਰ ਤੋਂ ਲਖਨਊ ਲਈ ਰਵਾਨਾ ਹੋਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਦੂਜਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਨੀਦਰਲੈਂਡ ਬਨਾਮ ਮਲੇਸ਼ੀਆ (ਹਾਕੀ ਵਿਸ਼ਵ ਕੱਪ)