ਅਗਸਤਾ ਵੈਸਟਲੈਂਡ ਮਾਮਲੇ ''ਚ ਸੁਣਵਾਈ ਅੱਜ (ਪੜ੍ਹੋ 9 ਅਪ੍ਰੈਲ ਦੀਆਂ ਖਾਸ ਖਬਰਾਂ)

Tuesday, Apr 09, 2019 - 02:42 AM (IST)

ਅਗਸਤਾ ਵੈਸਟਲੈਂਡ ਮਾਮਲੇ ''ਚ ਸੁਣਵਾਈ ਅੱਜ (ਪੜ੍ਹੋ 9 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਘਪਲਾ ਮਾਮਲੇ 'ਚ ਈ.ਡੀ. ਦੀ ਚਾਰਜਸ਼ੀਟ 'ਤੇ ਰਿਪੋਰਟ ਲੈ ਲਿਆ ਹੈ। ਕੋਰਟ ਨੇ ਇਸ ਮਾਮਲੇ 'ਚ ਦੋਸ਼ੀ ਡੇਵਿਡ ਸਾਇਮਸ ਨੂੰ ਸਮਨ ਜਾਰੀ ਕੀਤਾ ਹੈ। ਕੋਰਟ ਨੇ ਡੇਵਿਡ ਨੂੰ ਅੱਜ ਕੋਰਟ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਲੋਕ ਸਭਾ ਚੋਣ ਲਈ ਅੱਜ ਰੁਕ ਜਾਵੇਗਾ ਪਹਿਲੇ ਪੜਾਅ ਦਾ ਚੋਣ ਪ੍ਰਚਾਰ
ਲੋਕ ਸਭਾ ਚੋਣ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਾਰੇ ਸਿਆਸੀ ਦਲ ਪਹਿਲੇ ਪੜਾਅ ਜੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾਉਣਗੇ। ਦੱਸ ਦਈਏ ਕਿ ਪਹਿਲੇ ਪੜਾਅ ਲਈ ਪਹਿਲੇ ਪੜਾਅ 'ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਜੰਮੂ-ਕਸ਼ਮੀਰ, ਉੱਤਰਾਖੰਡ, ਮਣੀਪੁਰ,ਸਿੱਕਿਮ, ਅੰਡੇਮਾਨ ਨਿਕੋਬਾਰ, ਨਾਗਾਲੈਂਡ, ਛੱਤੀਸਗੜ੍ਹ, ਮਿਜੋਰਮ, ਅਸਮ ਤੇ ਅਰੂਣਾਚਲ ਪ੍ਰਦੇਸ਼ ਦੀਆਂ 91 ਸੀਚਾਂ 'ਤੇ ਵੋਟਿੰਗ ਹੋਵੇਗੀ।

ਪ੍ਰਧਾਨ ਮੰਤਰੀ ਤਿੰਨ ਸੂਬਿਆਂ ਦੇ ਦੌਰੇ 'ਤੇ
ਪ੍ਰਧਾਨ ਮੰਤਰੀ ਮੋਦੀ ਅੱਜ ਤਿੰਨ ਸੂਬਿਆਂ ਦੇ ਦੌਰੇ 'ਤੇ ਜਾਣਗੇ। ਉਹ ਇਥੇ ਚੋਣ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਸਵੇਰੇ 11 ਵਜੇ ਮਹਾਰਾਸ਼ਟਰ ਦੇ ਲਾਤੂਰ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਇਥੇ ਕਰਨਾਟਕ ਲਈ ਉਡਾਣ ਭਰਨਗੇ। ਪੀ.ਐੱਮ. ਇਥੇ ਚਿਤਰਦੁਰਗ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਦੀ ਆਖਰੀ ਰੈਲੀ ਤਾਮਿਲਨਾਡੂ ਦੇ ਕੋਇੰਬਟੂਰ 'ਚ ਹੋਵੇਗੀ।

ਅਮਿਤ ਸ਼ਾਹ ਤਿੰਨ ਸੂਬਿਆਂ 'ਚ ਕਰਨਗੇ ਚੋਣ ਜਨ ਸਭਾ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਤਿੰਨ ਸੂਬਿਆਂ 'ਚ ਚੋਣ ਰੈਲੀ 'ਤੇ ਜਾਣਗੇ। ਉਹ ਸਭ ਤੋਂ ਪਹਿਲਾਂ ਤੇਲੰਗਾਨਾ ਦੇ ਸ਼ਮਸ਼ਾਬਾਦ ਦੇ ਕਲਾਸਿਕ ਗਾਰਡਨ 'ਚ ਜਨਸਭਾ ਕਰਨਗੇ। ਇਸ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਨਾਗਪੁਰ 'ਚ ਚੋਣ ਜਨ ਸਭਾ ਕਰਨਗੇ।

ਅਖਿਲੇਸ਼ ਅੱਜ ਤਾਮਿਲਨਾਡੂ ਹਾਥਰਸ 'ਚ ਕਰਨਗੇ ਜਨ ਸਭਾ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਅਲੀਗੜ੍ਹ 'ਚ ਦੋ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪਹਿਲੀ ਜਨ ਸਭਾ ਹਾਥਰਸ ਲੋਕ ਸਭਾ ਖੇਤਰ 'ਚ ਆਉਣ ਵਾਲੇ ਇਗਲਾਸ ਵਿਧਾਨ ਸਭਾ ਖੇਤਰ ਦੇ ਨਾਨਊ ਪੈਠ 'ਚ ਹਾਥਰਸ ਉਮੀਦਵਾਰ ਦੇ ਪੱਖ 'ਚ ਹੋਵੇਗੀ। ਇਸੇ ਦਿਨ ਉਨ੍ਹਾਂ ਦੀ ਦੂਜੀ ਸਭਾ ਸਿਕੰਦਰਾਰਾਊ ਖੇਤਰ 'ਚ ਹੋਵੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (ਆਈ. ਪੀ. ਐੱਲ. ਸੀਜ਼ਨ-12)
ਨਿਸ਼ਾਨੇਬਾਜ਼ੀ : ਐੱਨ. ਐੱਸ. ਐੱਸ. ਐੱਫ. ਵਰਲਡ ਕੱਪ-2019
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19


author

Inder Prajapati

Content Editor

Related News