ਪੱਛਮੀ ਬੰਗਾਲ, ਅਸਮ ਤੇ ਛੱਤੀਸਗੜ੍ਹ 'ਚ ਰੈਲੀ ਕਰਨਗੇ ਮੋਦੀ (ਪੜ੍ਹੋ 8 ਫਰਵਰੀ ਦੀਆਂ ਖਾਸ ਖਬਰਾਂ)

Friday, Feb 08, 2019 - 01:45 AM (IST)

ਪੱਛਮੀ ਬੰਗਾਲ, ਅਸਮ ਤੇ ਛੱਤੀਸਗੜ੍ਹ 'ਚ ਰੈਲੀ ਕਰਨਗੇ ਮੋਦੀ (ਪੜ੍ਹੋ 8 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਅੱਜ ਤਿੰਨ ਰੈਲੀਆਂ ਤੇ ਜਨ ਸਭਾ ਨੂੰ ਸੰਬੋਧਿਤ ਕਰਨਗੇ। ਛੱਤੀਸਗੜ੍ਹ ਦੇ ਰਾਏਗੜ੍ਹ 'ਚ ਕੋਂਡਾਤਰਾਈ 'ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਹ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਪੀ.ਐੱਮ. ਦੀ ਸੂਬੇ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਰੈਲੀ ਕਰਨਗੇ।

ਅੱਜ ਹੋਵੇਗਾ ਪੰਜਾਬ ਪੁਲਸ ’ਚ ਵੱਡਾ ਫੇਰਬਦਲ
ਪੰਜਾਬ ਪੁਲਸ ਦੇ ਡੀ. ਜੀ. ਪੀ. ਅਹੁਦੇ ’ਤੇ ਬਦਲਾਅ ਹੋਣ ਦੇ ਨਾਲ ਹੀ ਸ਼ੁੱਕਰਵਾਰ ਨੂੰ ਪੰਜਾਬ ਪੁਲਸ ਦੇ ਕਈ ਵੱਡੇ ਅਧਿਕਾਰੀਆਂ ਦੇ ਕੰਮਕਾਜ ’ਚ ਫੇਰਬਦਲ ਹੋਣਾ ਤੈਅ ਹੈ। ਹਾਲਾਂਕਿ ਕਈ ਪੁਲਸ ਅਧਿਕਾਰੀ ਵੀਰਵਾਰ ਨੂੰ ਵੀ ਦੇਰ ਸ਼ਾਮ ਤੱਕ ਆਪਣੇ ਦਫਤਰਾਂ ’ਚ ਬੈਠਕ ਟ੍ਰਾਂਸਫਰ-ਪੋਸਟਿੰਗ ਦਾ ਇੰਤਜ਼ਾਰ ਕਰਦੇ ਰਹੇ, ਪਰ ਪਤਾ ਲੱਗਾ ਹੈ ਕਿ ਇਹ ਫੇਰਬਦਲ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।​​​​​​​

ਰਾਹੁਲ ਗਾਂਧੀ ਅੱਜ ਭੋਪਾਲ 'ਚ ਕਿਸਾਨਾਂ ਨੂੰ ਕਰਨਗੇ ਸੰਬੋਧਿਤ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇਕ ਦਿਨਾਂ ਦੌਰੇ 'ਤੇ ਜਾਣਗੇ ਤੇ ਕਿਸਾਨਾਂ ਦੀ ਰੈਲੀ ਨੂੰ ਸੰਬੋਧਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ। ਉਨ੍ਹਾਂ ਕਿਹਾ, ''ਇਸ ਰੈਲੀ 'ਚ ਪੂਰੇ ਮੱਧ ਪ੍ਰਦੇਸ਼ ਦੇ ਕਿਸਾਨ ਆਉਣਗੇ ਤੇ ਸੂਬਾ ਸਰਕਾਰ ਵੱਲੋਂ 'ਜੈ ਕਿਸਾਨ ਕਰਜ਼ ਮੁਆਫੀ ਯੋਜਨਾ' ਲਾਗੂ ਕਰਨ ਲਈ ਰਾਹੁਲ ਦਾ ਸਵਾਗਤ ਕਰਨਗੇ।''

ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੌਰੇ 'ਤੇ
ਅੱਜ ਸਵੇਰੇ 11 ਵਜੇ ਪੁਲਸ ਲਾਈਨ ਦੇ ਗ੍ਰਾਊਂਡ ਨੇੜੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪਹੁੰਚਣਗੇ। ਇਸ ਵੀ.ਆਈ.ਪੀ. ਦੌਰੇ ਨੂੰ ਲੈ ਕੇ ਜ਼ਿਲੇ ਦੇ ਨੌਜਵਾਨ ਪੁਲਸ ਕਪਤਾਨ ਰੋਹਿਤ ਸਿੰਘ ਸਜਵਾਨ ਲਗਾਤਾਰ ਸੁਰੱਖਿਆ ਵਿਵਸਥਾ ਨੂੰ ਅੰਤਿਮ ਰੂਪ ਦੇਣ 'ਚ ਲੱਗੇ ਹੋਏ ਹਨ।

11 ਹਜ਼ਾਰ ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਗਡਕਰੀ
ਅਯੁੱਧਿਆ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਅਯੁੱਧਿਆ ਨੂੰ ਵੱਖ-ਵੱਖ ਪ੍ਰੋਜੈਕਟਾਂ ਦੇ ਰੂਪ 'ਚ ਕਰੀਬ 11 ਹਜ਼ਾਰ ਕਰੋੜ ਰੁਪਏ ਦਾ ਤੋਹਫਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਆਯੋਜਿਤ ਸਮਾਰੋਹ 'ਚ ਦੇਣਗੇ। ਇਥੇ ਆਯੋਜਿਤ ਸਮਾਰੋਹ 'ਚ ਅੱਜ ਨਿਤਿਨ ਗਡਕਰੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਹਿਲਾ ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਦੂਜਾ ਟੀ-20)
ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਦੂਜਾ ਟੀ-20)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19


author

Inder Prajapati

Content Editor

Related News