ਅੱਜ ਦੇਸ਼ ਭਰ ''ਚ ਮਨਾਇਆ ਜਾਵੇਗਾ ਨੇਵੀ ਡੇਅ (ਪੜ੍ਹੋ 4 ਦਸੰਬਰ ਦੀਆਂ ਖਾਸ ਖਬਰਾਂ)

12/04/2018 1:35:19 AM

ਜਲੰਧਰ (ਵੈੱਬ ਡੈਸਕ)— ਨੇਵੀ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੇਵੀ ਫੌਜ ਦੇ ਬਹਾਦਰ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਨੇਵੀ ਡੇਅ 1971 ਦੇ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤੀ ਨੇਵੀ ਫੌਜ ਦੀ ਜਿੱਤ ਦੇ ਜਸ਼ਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਹਮਲੇ ਨੇ 1971 ਦੇ ਯੁੱਧ ਦੀ ਸ਼ੁਰੂਆਤ ਕੀਤੀ ਸੀ।

ਨੈਸ਼ਨਲ ਹੈਰਾਲਡ ਮਾਮਲੇ ਦੀ ਸੁਣਵਾਈ ਅੱਜ

ਨੈਸ਼ਨਲ ਹੈਰਾਲਡ ਹਾਊਸ ਮਾਮਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਯੂ.ਪੀ.ਏ. ਪ੍ਰਧਾਨ ਸੋਨੀਆ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਸੁਣਵਾਈ ਕਰੇਗਾ। ਦੱਸ ਦਈਏ ਕਿ ਸਾਲ 2011-12 'ਚ ਇਨਕਮ ਟੈਕਸ ਮਾਮਲੇ 'ਚ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਸੋਨੀਆ ਤੇ ਰਾਹੁਲ ਨੇ ਚੁਣੌਤੀ ਦਿੱਤੀ ਸੀ।

ਪੀ.ਐੱਮ. ਮੋਦੀ ਜੈਪੁਰ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਚੋਣ ਪ੍ਰਚਾਰ ਦੇ ਮੱਦੇਨਜ਼ਰ ਕੱਲ ਸਵੇਰੇ 11 ਵਜੇ ਹਨੁਮਾਨਗੜ੍ਹ 'ਚ ਆਮ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ 2:45 ਵਜੇ ਸੀਕਰ 'ਚ ਤੇ 4:50 ਵਜੇ ਜੈਪੁਰ 'ਚ ਆਮ ਸਭਾ ਨੂੰ ਸੰਬੋਧਿਤ ਕਰਨਗੇ।

ਓ.ਪੀ. ਸੋਨੀ ਅੱਜ ਅਧਿਆਪਕਾਂ ਨਾਲ ਕਰਨਗੇ ਬੈਠਕ

ਲੰਬੇ ਸਮੇਂ ਤੋਂ ਪਟਿਆਲਾ 'ਚ ਧਰਨੇ ਉਤੇ ਬੈਠੇ ਅਧਿਆਪਕਾਂ ਵਲੋਂ ਬੀਤੇ ਦਿਨੀਂ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਸਿੱਖਿਆ ਮੰਤਰੀ ਵਲੋਂ ਮੁੜ ਧਰਨਾਕਾਰੀ ਅਧਿਆਪਕਾਂ ਨਾਲ ਇਕ ਬੈਠਕ ਕੀਤੀ ਜਾਵੇਗੀ। ਜਿਥੇ ਅਧਿਆਪਕਾਂ ਦੇ ਮਸਲਿਆਂ 'ਤੇ ਵਿਚਾਰ ਚਰਚਾ ਹੋਵੇਗੀ। ਇਸ ਬੈਠਕ ਤੋਂ ਬਾਅਦ ਅਗਲੀ ਮੀਟਿੰਗ ਇਨਾਂ ਅਧਿਆਪਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 15 ਦਸੰਬਰ ਨੂੰ ਕੀਤੀ ਜਾਵੇਗੀ।

ਨਿੱਕ ਤੇ ਪ੍ਰਿਅੰਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਅੱਜ

ਨਿੱਕ ਤੇ ਪ੍ਰਿਅੰਕਾ ਦੇ ਵਿਆਹ ਦੀ ਰਿਸੈਪਸ਼ਨ ਦਾ ਗ੍ਰੈਂਡ ਪ੍ਰਬੰਧ ਦਿੱਲੀ 'ਚ 4 ਦਸੰਬਰ ਨੂੰ ਕੀਤਾ ਗਿਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਹਾਕੀ : ਇੰਗਲੈਂਡ ਬਨਾਮ ਆਸਟਰੇਲੀਆ (ਹਾਕੀ ਵਿਸ਼ਵ ਕੱਪ-2018)
ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਤੀਜਾ ਟੈਸਟ, ਦੂਜਾ ਦਿਨ)
ਹਾਕੀ : ਆਇਰਲੈਂਡ ਬਨਾਮ ਚੀਨ (ਹਾਕੀ ਵਿਸ਼ਵ ਕੱਪ-2018) 
ਫੁੱਟਬਾਲ : ਕੇਰਲ ਬਨਾਮ ਜਮਸ਼ੇਦਪੁਰ  (ਆਈ. ਐੱਸ. ਐੱਲ.)


Inder Prajapati

Content Editor

Related News