ਕਰਨਾਟਕ ਦੇ ਅਯੋਗ ਵਿਧਾਇਕਾਂ ''ਤੇ ਅੱਜ ਹੋਵੇਗੀ ਸੁਣਵਾਈ (ਪੜ੍ਹੋ 25 ਸਤੰਬਰ ਦੀਆਂ ਖਾਸ ਖਬਰਾਂ)

09/25/2019 1:12:33 AM

ਨਵੀਂ ਦਿੱਲੀ — ਅਯੋਗ ਵਿਧਾਇਕਾਂ ਨੇ ਸੂਬੇ ਦੀ 15 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੇ ਉਪ ਚੋਣਾਂ 'ਚ ਖੜ੍ਹੇ ਹੋਣ ਦੀ ਮਨਜ਼ੂਰੀ ਦੇਣ ਲਈ ਚੋਟੀ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਸੁਪਰੀਮ ਕੋਰਟ ਮਾਮਲੇ 'ਚ ਅੰਤਰਿਮ ਰਾਹਤ ਦੀ ਮੰਗ ਕਰਨ ਵਾਲੇ ਅਯੋਗ ਵਿਧਾਇਕਾਂ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ।

ਕੇ. ਪਲਾਨੀਸਵਾਮੀ ਤੇ ਕੇਰਲ ਦੇ ਸੀ.ਐੱਮ. ਕਰਨਗੇ ਮੁਲਾਕਾਤ
ਤਾਮਿਲਨਾਡੂ ਦੇ ਮੁੱਖ ਮੰਤਰੀ ਈ.ਕੇ. ਪਲਾਨੀਸਵਾਮੀ ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਪਰਮਬੀਕੁਲਮ ਏਲੀਆਰ ਪ੍ਰੋਜੈਕਟ ਨੂੰ ਲੈ ਕੇ ਬੁੱਧਵਾਰ ਨੂੰ ਬੈਠਕ ਕਰਨਗੇ। ਦੋਵਾਂ ਸੂਬਿਆਂ ਵਿਚਾਲੇ 15 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇਸ ਪ੍ਰੋਜੈਕਟ 'ਤੇ ਬੈਠਕ ਹੋਵੇਗੀ। ਪਲਾਨੀਸਵਾਮੀ ਇਸ ਬੈਠਕ ਲਈ ਕੱਲ ਤਿਰੂਵੰਤਪੁਰਨ ਜਾਣਗੇ।

ਦਿੱਲੀ-ਨਜਫਗੜ੍ਹ ਵਿਚਾਲੇ ਮੈਟਰੋ ਟ੍ਰਾਇਲ ਅੱਜ
ਦਿੱਲੀ ਮੈਟਰੋ ਦੇ ਦਵਾਰਕਾ ਤੋਂ ਨਜਫਗੜ੍ਹ ਵਿਚਾਲੇ 4.2 ਕਿਲੋਮੀਟਰ ਲੰਬੇ ਗਲਿਆਰੇ ਦੀ ਜਾਂਚ 25 ਸਤੰਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਹੀ ਇਸ ਮਾਰਗ ਤੇ ਮੈਟਰੋ ਸੰਚਾਲਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕੁਝ ਮਹੀਨੇ ਪਹਿਲਾਂ ਹੀ ਇਸ ਮਾਰਗ 'ਤੇ ਟ੍ਰਾਇਲ ਸ਼ੁਰੂ ਕੀਤੇ ਗਏ ਸਨ। ਇਸ ਮਾਰਗ 'ਤੇ ਤਿੰਨ ਮੈਟਰੋ ਸਟੇਸ਼ਨ ਦਵਾਰਕਾ, ਨਾਂਗਲੀ ਤੇ ਨਜਫਗੜ੍ਹ ਹੈ।

ਅੱਜ ਤੋਂ ਸ਼ੁਰੂ ਹੋਵੇਗੀ ਬ੍ਰਿਟੇਨ ਦੀ ਸੰਸਦੀ ਕਾਰਵਾਈ
ਹਾਊਸ ਆਫ ਕਾਮਨਸ ਦੇ ਸਪੀਕਰ ਜਾਨ ਬਰਕਾਊ ਨੇ ਮੰਗਲਵਾਰ ਨੂੰ ਕਿਹਾ ਕਿ ਬ੍ਰਿਟੇਨ ਦੀ ਸੰਸਦ ਅੱਜ ਫਿਰ ਤੋਂ ਕੰਮ ਸ਼ੁਰੂ ਕਰਨ ਲਈ ਤਿਆਰ ਹੋਵੇਗੀ। ਇਸ ਤੋਂ ਪਹਿਲਾਂ ਚੋਟੀ ਦੀ ਅਦਾਲਤ ਨੇ ਵਿਵਸਥਾ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਸੰਸਦ ਮੁਅੱਤਲ ਕਰਨ ਦਾ ਫੈਸਲਾ ਗੈਰ-ਕਾਨੂੰਨੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫਾਰਮੂਲਾ ਵਨ : ਐੱਫ. ਆਈ. ਏ. ਐੱਫ.-1 ਵਿਸ਼ਵ ਚੈਂਪੀਅਨਸ਼ਿਪ-2019
ਗੋਲਫ : ਏਸ਼ੀਆ ਪੈਸੇਫਿਕ ਐਮੇਚਿਓਰ ਗੋਲਫ ਚੈਂਪੀਅਨਸ਼ਿਪ
ਕਬੱਡੀ : ਪ੍ਰੋ ਕਬੱਡੀ ਲੀਗ-2019


Inder Prajapati

Content Editor

Related News