ਮਹਾਰਾਸ਼ਟਰ ਦੇ ਸਿਆਸੀ ਘਮਸਾਨ ''ਤੇ ਸੁਣਵਾਈ ਅੱਜ (ਪੜ੍ਹੋ 25 ਨਵੰਬਰ ਦੀਆਂ ਖਾਸ ਖਬਰਾਂ)
Monday, Nov 25, 2019 - 01:53 AM (IST)

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਮਹਾਰਾਸ਼ਟਰ 'ਚ ਫੜਨਵੀਸ ਸਰਕਾਰ ਗਠਨ ਨਾਲ ਸਬੰਧਿਤ ਦਸਤਾਵੇਜ ਅੱਜ ਸਵੇਰ ਤਕ ਤਲਬ ਕੀਤਾ ਹੈ। ਜੱਜ ਐੱਨ.ਵੀ. ਰਮਨ, ਜੱਜ ਅਸ਼ੋਕ ਭੂਸ਼ਣ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਟਿਰ ਜਨਰਲ ਤੁਸ਼ਾਰ ਮੇਹਤਾ ਨੂੰ ਨਿਰਦੇਸ਼ ਦਿੱਤਾ ਕਿ ਉਹ ਕੱਲ ਸਵੇਰੇ ਸਾਢੇ 10 ਵਜੇ ਤਕ ਰਾਜਪਾਲ ਵੱਲੋਂ ਦਿੱਤੇ ਗਏ ਦੋਵੇਂ ਦਸਤਾਵੇਜ ਪੇਸ਼ ਕਰਨ ਜਿਸ ਦੇ ਤਹਿਤ ਰਾਜਪਾਲ ਨੇ ਭਾਜਪਾ ਸਰਕਾਰ ਗਠਨ ਲਈ ਸੁੱਦਿਆ ਗਿਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਵਿਧਾਇਕਾਂ ਦੇ ਸਮਰਥਨ ਦਾ ਪੱਤਰ ਹੋਵੇ।
ਰਾਜੀਵ ਕੁਮਾਰ ਖਿਲਾਫ ਸੀ.ਬੀ.ਆਈ. ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਸ਼ਾਰਦਾ ਚਿੱਟਫੰਡ ਘਪਲੇ 'ਚ ਸਬੂਤਾਂ ਨਾਲ ਛੇੜਛਾੜ ਦੇ ਦੋਸ਼ੀ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਕੋਲਕਾਤਾ ਹਾਈ ਕੋਰਟ ਤੋਂ ਮਿਲੀ ਅਗਾਉਂ ਜ਼ਮਾਨਤ ਖਿਲਾਫ ਸੀ.ਬੀ.ਆਈ. ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਦਰਅਸਲ ਸੀ.ਬੀ.ਆਈ. ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਰਾਜੀਵ ਕੁਮਾਰ ਦੀ ਅਗਾਉਂ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਲਕਾਤਾ ਹਾਈ ਕੋਰਟ ਨੇ ਰਾਜੀਵ ਕੁਮਾਰ ਨੂੰ ਅਗਾਉਂ ਜ਼ਮਾਨਤ ਦਿੱਤੀ ਸੀ।
ਅੱਜ ਲੋਕ ਸਭਾ 'ਚ ਸਰਕਾਰ ਪੇਸ਼ ਕਰੇਗੀ ਐੱਸ.ਪੀ.ਜੀ. ਸੁਰੱਖਿਆ ਬਿੱਲ
ਸਰਕਾਰ ਅੱਜ ਲੋਕ ਸਭਾ ' ਵਿਸ਼ੇਸ਼ ਸੁਰੱਖਿਆ ਸਮੂਹ ਐਕਟ' 'ਚ ਸੋਧ ਬਿੱਲ ਕਰੇਗੀ, ਜਿਸ 'ਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਐੱਸ.ਪੀ.ਜੀ. ਦੀ ਸੁਰੱਖਿਆ ਦੇ ਦਾਇਰੇ ਤੋਂ ਬਾਹਰ ਰੱਖਣ ਦਾ ਪ੍ਰਸਤਾਵ ਕੀਤਾ ਗਿਆ ਹੈ। ਕੈਬਨਿਟ ਪਹਿਲਾਂ ਹੀ ਐੱਸ.ਪੀ.ਜੀ. ਕਾਨੂੰਨ 'ਚ ਸੋਧ ਬਿੱਲ ਨੂੰ ਹਰੀ ਝੰਡੀ ਦੇ ਚੁੱਕੀ ਹੈ।
ਸੰਤ ਰਵਿਦਾਸ ਮਾਮਲੇ 'ਤੇ ਸੁਣਵਾਈ ਅੱਜ
ਸੰਤ ਰਵਿਦਾਸ ਮਾਮਲੇ 'ਚ ਕੋਰਟ ਦੇ ਆਦੇਸ਼ 'ਚ ਬਦਲਾਅ ਕਰਨ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਦਰਅਸਲ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਅਤੇ ਪ੍ਰਦੀਨ ਜੈਨ ਨੇ ਦਾਇਰ ਕਰ ਕਿਹਾ ਹੈ ਕਿ 21 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਜੋ ਆਦੇਸ਼ ਦਿੱਤਾ ਸੀ ਉਸ 'ਚ ਬਦਲਾਅ ਕੀਤਾ ਜਾਵੇ। ਮੰਦਰ ਸਥਾਨ 'ਤੇ ਇਕ ਸਥਾਈ ਮੰਦਰ ਬਣਾਉਣ ਦਾ ਆਦੇਸ਼ ਦਿੱਤਾ ਜਾਵੇ ਨਾ ਕਿ ਲਕੜੀ ਤੋਂ ਬਣਿਆ ਕੈਬਿਨ ਤੇ ਮੰਦਰ ਕੋਲ ਬਣੇ ਤਲਾਬ ਨੂੰ ਮੰਦਰ ਪਰਿਸਰ 'ਚ ਸ਼ਾਮਲ ਕੀਤਾ ਜਾਵੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਨਿਊਜ਼ੀਲੈਂਡ ਬਨਾਮ ਇੰਗਲੈਂਡ (ਪਹਿਲਾ ਟੈਸਟ, ਪੰਜਵਾਂ ਦਿਨ)
ਬਾਸਕਟਬਾਲ : ਐੱਨ. ਬੀ. ਏ. ਪ੍ਰੋ-ਬਾਸਕਟਬਾਲ ਲੀਗ-2019/20
ਕ੍ਰਿਕਟ : ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ