ਅੱਜ ਤੋਂ ਤਿੰਨ ਦੇਸ਼ਾਂ ਦੀ ਯਾਤਰਾ ''ਤੇ ਪੀ.ਐੱਮ. ਮੋਦੀ (ਪੜ੍ਹੋ 22 ਅਗਸਤ ਦੀਆਂ ਖਾਸ ਖਬਰਾਂ)
Thursday, Aug 22, 2019 - 01:41 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 26 ਅਗਸਤ ਤਕ ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਬਹਿਰੀਨ ਦੀ ਯਾਤਰਾ 'ਤੇ ਰਹਿਣਗੇ। ਮੋਦੀ ਆਪਣੀ ਇਸ ਯਾਤਰਾ ਦੌਰਾਨ ਇਨ੍ਹਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਦੋ-ਪੱਖੀ, ਖੇਤਰੀ ਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ 'ਤੇ ਵਿਆਪਕ ਚਰਚਾ ਕਰਨਗੇ। ਪ੍ਰਧਾਨ ਮੰਤਰੀ ਆਪਣੀ ਫਰਾਂਸ ਯਾਤਰਾ ਦੌਰਾਨ ਬਿਆਰੇਜ 'ਚ 45ਵੇਂ ਜੀ-7 ਸਿਖਰ ਸਮਾਗਮ 'ਚ ਹਿੱਸਾ ਲੈਣਗੇ।
ਈ.ਡੀ. ਸਾਹਮਣੇ ਪੇਸ਼ ਹੋਣਗੇ ਰਾਜ ਠਾਕਰੇ
ਮਹਾਰਾਸ਼ਟਰ ਨਵ ਨਿਰਮਾਣ ਸੇਨਾ ਦੇ ਮੁਖੀ ਅੱਜ ਇਥੇ ਈ.ਡੀ. ਸਾਹਮਣੇ ਪੇਸ਼ ਹੋਣਗੇ। ਕੇਂਦਰੀ ਏਜੰਸੀ ਨੇ ਆਈ.ਐੱਲ.ਐਂਡ.ਐੱਫ.ਐੱਸ. ਘਪਲੇ ਦੀ ਜਾਂਚ ਦੇ ਸਿਲਸਿਲੇ 'ਚ ਠਾਕਰੇ ਨੂੰ ਨੋਟਿਸ ਦਿੱਤਾ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਮਨਸੇ ਦੇ ਇਕ ਵਰਕਰ ਨੇ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ।
ਕਾਂਗਰਸ ਦੇ ਪ੍ਰੋਗਰਾਮ ਦਾ ਆਯੋਜਨ ਕਰੇਗੀ ਸੋਨੀਆ ਗਾਂਧੀ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75 ਜਯੰਤੀ ਸਮਾਗਮ ਦੇ ਤਹਿਤ ਸੀਰੀਜ਼ ਪ੍ਰੋਗਰਾਮ ਦਾ ਆਯੋਜਨ ਕਰਨਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸੇ ਤਰ੍ਹਾਂ ਪਹਿਲੇ ਪ੍ਰੋਗਰਾਮ ਨੂੰ ਅੱਜ ਸੰਬੋਧਿਤ ਕਰਨਗੀ।
ਅੱਜ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਸੈਸ਼ਨ
ਦਿੱਲੀ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਜਿਥੇ ਭਾਜਪਾ ਕਈ ਮੁੱਦਿਆਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ 'ਚ ਕਨਹੀਆ ਕੁਮਾਰ ਤੇ ਹੋਰਾਂ ਦੀ ਸ਼ਮੂਲੀਅਤ ਵਾਲੇ ਜੇ.ਐੱਨ.ਯੂ. ਦੇਸ਼ਧ੍ਰੋਹ ਮਾਮਲੇ 'ਚ ਮੁਕੱਦਮਾ ਚਲਾਉਣ ਲਈ ਪੈਂਡਿੰਗ ਮਨਜ਼ੂਰੀ ਦਾ ਮਾਮਲਾ ਵੀ ਸ਼ਾਮਲ ਹੈ।
ਅੱਜ ਪ੍ਰੈਸ ਕਾਨਫਰੰਸ ਕਰਨਗੇ ਰਣਦੀਪ ਸੁਰਜੇਵਾਲਾ
ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਅੱਜ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰਨਗੇ। ਕਾਂਗਰਸ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਦੋਸ਼ ਲਗਾਇਆ ਕਿ ਇਸ ਸਰਕਾਰ 'ਚ ਲੋਕਤੰਤਰ ਖਤਮ ਹੋ ਗਿਆ ਹੈ। ਪਾਰਟੀ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵਿਟ ਕਰ ਕਿਹਾ, 'ਮੋਦੀ ਸਰਕਾਰ ਵੱਲੋਂ ਸ਼ਰਮਨਾਕ ਤਰੀਕੇ ਨਾਲ ਸੀ.ਬੀ.ਆਈ./ਈ.ਡੀ. ਦੀ ਗਲਤ ਵਰਤੋ ਕੀਤੀ ਜਾ ਰਹੀ ਹੈ। ਇਹ ਭਾਰਤ ਦੀ ਹਰ ਟੀ.ਵੀ. ਸਕ੍ਰੀਨ 'ਤੇ ਨਜ਼ਰ ਆ ਰਿਹਾ ਹੈ।''
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ, ਪਹਿਲਾ ਦਿਨ)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਇੰਗਲੈਂਡ ਬਨਾਮ ਆਸਟ੍ਰੇਲੀਆ (ਤੀਸਰਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ (ਦੂਜਾ ਟੈਸਟ, ਪਹਿਲਾ ਦਿਨ)