ਪੀ.ਐੱਮ. ਮੋਦੀ ਦੋ ਦਿਨਾਂ ਦੱਖਣੀ ਕੋਰੀਆ ਦੌਰੇ 'ਤੇ (ਪੜ੍ਹੋ 21 ਫਰਵਰੀ ਦੀਆਂ ਖਾਸ ਖਬਰਾਂ)

02/21/2019 3:00:20 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਦਿਨਾ ਦੌਰੇ 'ਤੇ ਦੱਖਣੀ ਕੋਰੀਆ ਜਾਣਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇੰਨ ਨਾਲ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਨਗੇ। ਉਥੇ ਮੋਦੀ ਨੂੰ ਸਿਓਲ ਸ਼ਾਂਤੀ ਸਨਮਾਨ ਪ੍ਰਦਾਨ ਕੀਤਾ ਜਾਏਗਾ। ਇਸ ਸਬੰਧੀ ਇਕ ਸਮਾਰੋਹ 22 ਫਰਵਰੀ ਨੂੰ ਹੋਵੇਗਾ।

ਦਿੱਲੀ ਕਾਂਗਰਸ ਚੋਣ ਕਮੇਟੀ ਦੀ ਬੈਠਕ ਅੱਜ

PunjabKesari
2019 ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੀਲਾ ਦੀਕਸ਼ਿਤ ਤੇ ਪੀ.ਸੀ. ਚਾਕੋ ਦੀ ਪ੍ਰਧਾਨਗੀ 'ਚ ਦਿੱਲੀ ਪ੍ਰਦੇਸ਼ ਕਾਂਗਰਸ ਚੋਣ ਕਮੇਟੀ ਦੀ ਬੈਠਕ ਅੱਜ ਹੋਵੇਗੀ। ਬੈਠਕ 'ਚ ਦਿੱਲੀ ਦੀ 7 ਲੋਕ ਸਭਾ ਸੀਟਾਂ ਨੂੰ ਲੈ ਕੇ ਉਮੀਦਵਾਰ ਦੇ ਨਾਵਾਂ ਨੂੰ ਲੈ ਕੇ ਚਰਚਾ ਹੋਵੇਗੀ। ਇਲੈਕਸ਼ਨ ਕਮੇਟੀ ਦੇ ਮੈਂਬਰ ਰਮਾਕਾਂਤ ਗੋਸਵਾਮੀ, ਯੋਗਾਨੰਦ ਸ਼ਾਸਤਰੀ, ਸਾਬਕਾ ਸੰਸਦ ਵੀ ਇਸ ਬੈਠਕ 'ਚ ਹੋਣਗੇ ਸ਼ਾਮਲ।

ਕਿਸਾਨ ਨਾਸਿਕ ਤੋਂ ਮੁੰਬਈ ਤਕ ਕੱਢਣਗੇ ਮਾਰਚ

PunjabKesari
ਮਹਾਰਾਸ਼ਟਰ 'ਚ ਅੱਜ ਇਕ ਵਾਰ ਫਿਰ ਅੰਨਦਾਤਾ ਸੜਕਾਂ 'ਤੇ ਉਤਰਨ ਵਾਲੇ ਹਨ। ਆਲ ਇੰਡੀਆ ਕਿਸਾਨ ਸਭਾ ਦੇ ਬੈਨਰ ਹੇਠ ਕਿਸਾਨ ਨਾਸਿਕ ਤੋਂ ਮੁੰਬਈ ਤਕ ਪੈਦਲ ਮਾਰਚ ਕੱਢਣਗੇ। ਇਸ ਮਾਰਚ ਲਈ ਕਿਸਾਨ ਨਾਸਿਕ ਦੇ ਮੁੰਬਈ ਨਾਕਾ 'ਤੇ ਇਕੱਠੋ ਹੋਣ ਲੱਗੇ ਹਨ।

ਰਾਹੁਲ ਗਾਂਧੀ ਅੱਜ ਗੁਹਾਟੀ ਦੌਰੇ 'ਤੇ

PunjabKesari
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਗੁਹਾਟੀ ਜਾਣਗੇ। ਇਸ ਦੌਰਾਨ ਉਹ ਪਾਰਟੀ 'ਚ ਨਵੀਂ ਜਾਨ ਪਾਉਣਗੇ। ਰਾਹੁਲ ਗਾਂਧੀ ਦਾ ਇਹ ਦੌਰਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਿਰਧਾਰਿਤ ਕੀਤਾ ਗਿਆ ਹੈ। ਇਸ ਦੌਰਾਨ ਉਹ 23,000 ਬੂਥ ਕਮੇਟੀਆਂ ਦੇ ਪ੍ਰਧਾਨਾਂ ਦੀ ਇਕ ਬੈਠਕ ਨੂੰ ਸੰਬੋਧਿਤ ਕਰਨਗੇ।

ਅੱਜ ਹੋਵੇਗਾ ਸ਼ਹੀਦ ਪਾਇਲਟ ਸਾਹਿਲ ਗਾਂਧੀ ਦਾ ਅੰਤਿਮ ਸੰਸਕਾਰ

PunjabKesari
ਬੈਂਗਲੁਰੂ ਏਅਰ ਸ਼ੋਅ ਤੋਂ ਪਹਿਲਾਂ ਵੱਡੇ ਹਾਦਸੇ 'ਚ ਸੁਰਿਆ ਕਿਰਣ ਏਅਰੋਸਪੇਸ ਟੀਮ ਦੇ ਦੋ ਹਾਕ ਏਅਰਕ੍ਰਾਫਟ ਆਪਸ 'ਚ ਟਕਰਾਅ ਗਏ। ਇਸ ਹਾਦਸੇ 'ਚ ਪਾਇਲਟ ਵਿੰਗ ਕਮਾਂਡਰ ਸਾਹਿਲ ਗਾਂਧੀ ਦੀ ਮੌਤ ਹੋ ਗਈ ਜੋ ਸੁਰਿਆ ਕਿਰਣ 7 ਨੂੰ ਚਲਾ ਰਿਹਾ ਸੀ। ਉਥੇ ਹੀ ਵਿੰਗ ਕਮਾਂਡਰ ਵਿਜੈ ਸ਼ੇਲਕੇ ਤੇ ਸਕਵਾਡ੍ਰਨ ਲੀਡਰ ਤੇਜੇਸ਼ਵਰ ਸਿੰਘ ਜ਼ਖਮੀ ਹੋ ਗਏ। ਸ਼ਹੀਦ ਸਾਹਿਲ ਗਾਂਧੀ ਦਾ ਅੱਜ ਅੰਤਿਮ ਸੰਸਤਾਰ ਕੀਤਾ ਜਾਵੇਗਾ।

ਸੁਖਬੀਰ ਬਾਦਲ ਜਾਣਗੇ ਪਾਇਲ

PunjabKesariਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਪਾਇਲ ’ਚ ਅੱਜ ਆ ਰਹੇ ਹਨ ਜੋ ਕਿ ਪਾਇਲ ਦੇ ਸ਼ਹਿਰ ਮਲੌਦ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ।

ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਯੂਨੀਅਨ ਕਰੇਗੀ ਵਿਧਾਨ ਸਭਾ ਬਾਹਰ ਪ੍ਰਦਰਸ਼ਨ

ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਦੇ ਮੁਲਾਜ਼ਮਾਂ ਵਲੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਯੂਨੀਅਨ ਵੱਲੋਂ 21 ਫਰਵਰੀ ਨੂੰ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਗਿਆ ਹੈ।

 

ਮੁਲਾਜ਼ਮ ਘੇਰਣਗੇ ਬਾਦਲ ਦੀ ਕੋਠੀ

PunjabKesari

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ 21 ਫਰਵਰੀ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸੱਯਦ ਮੁਸ਼ਤਾਕ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਦੂਸਰਾ ਟੈਸਟ, ਪਹਿਲਾ ਦਿਨ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19


Inder Prajapati

Content Editor

Related News