ਮਹਾਰਾਸ਼ਟਰ ''ਚ ਰਾਸ਼ਟਰਪਤੀ ਸ਼ਾਸਨ ਸਬੰਧੀ ਰਿਪੋਰਟ ਪੇਸ਼ ਕਰਨਗੇ ਸ਼ਾਹ (ਪੜ੍ਹੋ 20 ਨਵੰਬਰ ਦੀਆਂ ਖਾਸ ਖਬਰਾਂ)
Wednesday, Nov 20, 2019 - 02:11 AM (IST)
ਨਵੀਂ ਦਿੱਲੀ — ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ 'ਤੇ ਅੱਜ ਰਾਜਸਭਾ 'ਚ ਕੇਂਦਰ ਸਰਕਾਰ ਰਿਪੋਰਟ ਪੇਸ਼ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਸਭਾ 'ਚ ਰਾਸ਼ਟਰਪਤੀ ਸ਼ਾਸਨ ਨਾਲ ਸਬੰਧਿਤ ਰਿਪੋਰਟ ਪੇਸ਼ ਕਰਨਗੇ। ਮਹਾਰਾਸ਼ਟਰ 'ਚ ਕਿਸੇ ਵੀ ਦਲ ਵੱਲੋਂ ਸਰਕਾਰ ਨਾ ਬਣਾ ਸਕਣ ਦੀ ਸਥਿਤੀ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਨਾਲ ਉਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ।
ਚਿਦਾਂਬਰਮ ਦੀ ਪਟੀਸ਼ਨ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਨੇ ਆਈ.ਐੱਨ.ਐੱਕਸ ਮੀਡੀਆ ਧਨ ਸੋਧ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਚਿਦਾਂਬਰਮ ਨੇ ਈ.ਡੀ. ਵੱਲੋਂ ਦਰਜ ਧਨ ਸੋਧ ਦੇ ਮਾਮਲੇ ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ।
ਅੱਜ ਨੀਲੀ ਰੋਸ਼ਨੀ 'ਚ ਨਜ਼ਰ ਆਏਗਾ ਰਾਸ਼ਟਰਪਤੀ ਭਵਨ
ਯੂਨੀਸੇਫ ਦੇ ਕਾਪੀਰਾਇਟ ਵੱਲ ਧਿਆਨ ਆਕਰਸ਼ਿਤ ਕਰਨ ਦੇ ਟੀਚੇ ਨਾਲ ਚਲਾਏ ਜਾ ਰਹੇ 'ਗੋ ਬਲੂ' ਮੁਹਿੰਮ ਨਾਲ ਇਕਜੂਟਤਾ ਦਿਖਾਉਣ ਲਈ ਰਾਸ਼ਟਰਪਤੀ ਭਵਨ, ਨਾਰਥ ਅਤੇ ਸਾਊਥ ਬਲਾਕ ਅੱਜ ਨੀਲੇ ਰੰਗ 'ਚ ਨਜ਼ਰ ਆਉਣਗੇ। ਵਾਂਝੇ ਅਤੇ ਕਮਜ਼ੋਰ ਬੱਚਿਆਂ ਨਾਲ ਇਕਜੂਟਤਾ ਦਿਖਾਉਣ ਲਈ ਸ਼ਾਮ ਚਾਰ ਵਜੇ ਤੋਂ ਇਹ ਤਿੰਨ ਪ੍ਰਮੁੱਖ ਇਮਾਰਤਾਂ ਨੀਲੀ ਰੋਸ਼ਨੀ 'ਚ ਨਜ਼ਰ ਆਉਣਗੀਆਂ।
ਅਮੇਜ਼ਨ ਅਤੇ ਫਲਿਪਕਾਰਟ ਕੰਪਨੀ ਖਿਲਾਫ ਦੇਸ਼ਭਰ 'ਚ ਵਿਰੋਧ ਪ੍ਰਦਰਸ਼ਨ
ਦੇਸ਼ ਭਰ ਦੇ 700 ਤੋਂ ਜ਼ਿਆਦਾ ਸ਼ਹਿਰਾਂ 'ਚ ਕਾਰੋਬਾਰੀ ਅੱਜ ਅਮੇਜ਼ਨ ਅਤੇ ਫਲਿਪਕਾਰਟ ਵਰਗੀਆਂ ਈ-ਵਪਾਰ ਕੰਪਨੀਆਂ ਦੇ ਅਨੈਤਿਕ ਅਤੇ ਅਣਉਚਿਤ ਕਾਰੋਬਾਰੀ ਤੌਰ ਤਰੀਕਿਆਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ। ਵਪਾਰੀਆਂ ਦੇ ਸੰਗਠਨ ਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019
ਕ੍ਰਿਕਟ : ਆਬੂ ਧਾਬੀ ਟੀ-10 ਲੀਗ-2019
ਫੁੱਟਬਾਲ : ਯੂਰਪੀਅਨ ਕੁਆਲੀਫਾਇਰ ਫੁੱਟਬਾਲ ਟੂਰਨਾਮੈਂਟ