ਸੰਨੀ ਦਿਓਲ ਅੱਜ ਗੁਰਦਾਸਪੁਰ ਦੌਰੇ ''ਤੇ (ਪੜ੍ਹੋ 2 ਮਈ ਦੀਆਂ ਖਾਸ ਖਬਰਾਂ)

Thursday, May 02, 2019 - 02:33 AM (IST)

ਸੰਨੀ ਦਿਓਲ ਅੱਜ ਗੁਰਦਾਸਪੁਰ ਦੌਰੇ ''ਤੇ (ਪੜ੍ਹੋ 2 ਮਈ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅੱਜ ਤੋਂ ਮੁੰਬਈ ਤੋਂ ਆਪਣੇ ਸੰਸਦੀ ਖੇਤਰ 'ਚ ਚੁਣਾਵੀ ਪ੍ਰਚਾਰ ਲਈ ਉਤਰ ਰਹੇ ਹਨ। ਸੰਨੀ ਦਾ ਵੀਰਵਾਰ ਨੂੰ ਸੰਸਦੀ ਖੇਤਰ 'ਚ ਰੋਡ ਸ਼ੋਅ ਰੱਖਿਆ ਗਿਆ ਹੈ, ਜੋ ਗੁਰਦਾਸਪੁਰ ਜਿਲੇ ਤੋਂ ਹੁੰਦਾ ਹੋਇਆ ਪਠਾਨਕੋਟ 'ਚ ਸ਼ਾਮ ਤੱਕ ਖਤਮ ਹੋਵੇਗਾ।

ਇੰਤਜ਼ਾਰ ਖਤਮ, ਹੁੰਡਈ ਵੈਨਿਊ ਅੱਜ ਤੋਂ ਸ਼ੁਰੂ ਹੋਵੇਗੀ ਬੁਕਿੰਗ 
ਹੁੰਡਈ ਵੈਨਿਊ ਇਨ੍ਹਾਂ ਦਿਨੀਂ ਸੁਰਖੀਆਂ 'ਚ ਹੈ। ਹੁਣ ਇਸ ਸਬ-ਕਾਮਪੈਕਟ ਐੱਸ.ਯੂ.ਵੀ. ਨੂੰ ਲੈ ਕੇ ਲੋਕਾਂ ਦਾ ਇੰਤਜਾਰ ਖਤਮ ਹੋਣ ਵਾਲਾ ਹੈ। ਰਿਪੋਰਟ ਮੁਤਾਬਕ ਅੱਜ ਤੋਂ ਵੈਨਿਊ ਐੱਸ.ਯੂ.ਵੀ. ਅਧਿਕਾਰਕ ਤੌਰ 'ਤੇ ਸ਼ੁਰੂ ਹੋ ਜਾਵੇਗੀ। ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਉਨ੍ਹਾਂ ਦੇ ਨਜ਼ਦੀਕੀ ਡੀਲਰਸ਼ਿਪ ਤੋਂ ਵੈਨਿਊ ਦੀ ਡਿਲੀਵਰੀ ਕੀਤੀ ਜਾਵੇਗੀ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਮੱਧ ਪ੍ਰਦੇਸ਼ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਉਹ ਇਥੇ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਸ਼ਾਹ ਦੀ ਪਹਿਲੀ ਜਨ ਸਭਾ ਸਵੇਰੇ ਸਾਢੇ 11 ਵਜੇ ਰਾਜਗੜ੍ਹ 'ਚ, ਦੂਜੀ ਜਨ ਸਭਾ ਨੀਮਚ ਤੇ ਤੀਜੀ ਜਨ ਸਭਾ ਸ਼ਾਮ 4 ਵਜੇ ਸੀਹੋਰ 'ਚ ਹੋਵੇਗੀ।

ਰਾਹੁਲ ਗਾਂਧੀ ਰਾਜਸਥਾਨ ਦੌਰੇ 'ਤੇ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਦੌਰੇ 'ਤੇ ਰਹਿਣਗੇ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਦੱਸਿਆ ਕਿ ਗਾਂਧੀ ਅੱਜ ਦੁਪਹਿਰ 12.30 ਵਜੇ ਜੈਪੁਰ ਜ਼ਿਲੇ ਦੇ ਚੌਮੂ 'ਚ ਕਾਂਗਰਸ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (ਆਈ. ਪੀ. ਐੱਲ. ਸੀਜ਼ਨ-12)
ਫੁੱਟਬਾਲ : ਦਿ ਅਮੀਰਾਤ ਐੱਫ. ਏ. ਕੱਪ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19


author

Inder Prajapati

Content Editor

Related News