ਕੇਂਦਰ ਦੀ ਪਟੀਸ਼ਨ ''ਤੇ ਅੱਜ ਸੁਣਵਾਈ ਕਰੇਗਾ ਦਿੱਲੀ ਹਾਈ ਕੋਰਟ (ਪੜ੍ਹੋ 2 ਫਰਵਰੀ ਦੀਆਂ ਖਾਸ ਖਬਰਾਂ)

02/02/2020 3:10:29 AM

ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ ਨਿਰਭਿਆ ਸਾਮੂਹਕ ਜ਼ਬਰ ਜਨਾਹ ਅਤੇ ਕਤਲ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ 'ਤੇ ਰੋਕ ਲਗਾਉਣ ਵਾਲੀ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਸ਼ਨੀਵਾਰ ਨੂੰ ਚਾਰਾਂ ਦੋਸ਼ੀਆਂ ਤੋਂ ਜਵਾਬ ਮੰਗਿਆ। ਅਦਾਲਤ ਅੱਜ ਪਟੀਸ਼ਨ 'ਤੇ ਸੁਣਵਾਈ ਕਰੇਗੀ। ਜੱਜ ਸੁਰੇਸ਼ ਕੈਤ ਨੇ ਚਾਰਾਂ ਦੋਸ਼ੀਆਂ ਮੁਕੇਸ਼ ਕੁਮਾਰ, ਵਿਨੇ ਸ਼ਰਮਾ, ਪਵਨ ਗੁਪਤਾ ਅਤੇ ਅਕਸ਼ੇ ਸਿੰਘ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਜਨਰਲ ਡਾਇਰੈਕਟਰ ਅਤੇ ਤਿਹਾੜ ਜੇਲ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਭੇਜ ਕੇ ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਉਨ੍ਹਾਂ ਦਾ ਰੂਖ ਪੁੱਛਿਆ।

ਭਾਜਪਾ ਅੱਜ ਤੋਂ ਸ਼ੁਰੂ ਕਰੇਗੀ ਡੋਰ ਟੂ ਡੋਰ ਮੁਹਿੰਮ
ਭਾਜਪਾ ਅੱਜ ਸਾਰੀਆਂ 470 ਵਿਧਾਨ ਸਭਾ ਸੀਟਾਂ ਦੇ 13,570 ਵੋਟਿੰਗ ਕੇਂਦਰਾਂ 'ਤੇ ਵਿਸ਼ਾਲ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ। ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿਵਾੜੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਕੈਂਟ, ਭਾਜਪਾ ਪ੍ਰਧਾਨ ਜੇਪੀ ਨੱਡਾ ਗ੍ਰੇਟਰ ਕੈਲਾਸ਼ ਅਤੇ ਪਾਰਟੀ ਦੇ ਚੋਣ ਇੰਚਾਰਜ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਆਦਰਸ਼ ਨਗਰ ਵਿਧਾਨ ਸਭਾ ਖੇਤਰਾਂ 'ਚ ਐਤਵਾਰ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ।

ਅੱਜ ਕਲੀਨ ਸਵਿਪ ਕਰਨ ਉਤਰੇਗੀ ਟੀਮ ਇੰਡੀਆ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜਾ ਮੈਚ ਸੁਪਰ ਓਵਰ 'ਚ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਟੀਮ ਦੀਆਂ ਨਜ਼ਰਾਂ 5-0 ਦੀ ਕਲੀਨ ਸਵਿਪ 'ਤੇ ਹੈ ਅਤੇ ਚੌਥਾ ਮੈਚ ਵੀ ਸੁਪਰ ਓਵਰ 'ਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਅੱਜ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ 5ਵੇਂ ਅਤੇ ਆਖਰੀ ਟੀ-20 ਮੁਕਾਬਲੇ 'ਚ 5-0 ਦੀ ਕਲੀਨ ਸਵਿਪ ਲਈ ਉਤਰੇਗੀ। ਭਾਰਤ ਨੇ ਸੀਰੀਜ਼ ਦੇ ਪਹਿਲੇ ਦੋ ਮੈਚ ਆਸਾਨੀ ਨਾਲ ਜਿੱਤੇ ਸੀ ਅਤੇ ਅਗਲੇ ਦੋ ਮੈਚਾਂ 'ਚ ਉਸ ਨੇ ਹਾਰ ਤੋਂ ਵਾਪਸੀ ਕਰਦੇ ਹੋਏ ਪਹਿਲਾਂ ਸਕੋਰ ਟਾਈ ਕਰਵਾਇਆ ਅਤੇ ਫਿਰ ਦੋਵੇਂ ਮੁਕਾਬਲੇ ਸੁਪਰ ਓਵਰ 'ਚ ਜਿੱਤ ਲਏ।


Inder Prajapati

Content Editor

Related News