ਲੋਕ ਸਭਾ ਚੋਣ 2019 : ਦੂਜੇ ਪੜਾਅ ਲਈ ਵੋਟਿੰਗ ਅੱਜ (ਪੜ੍ਹੋ 18 ਅਪ੍ਰੈਲ ਦੀਆਂ ਖਾਸ ਖਬਰਾਂ)

Thursday, Apr 18, 2019 - 02:18 AM (IST)

ਲੋਕ ਸਭਾ ਚੋਣ 2019 : ਦੂਜੇ ਪੜਾਅ ਲਈ ਵੋਟਿੰਗ ਅੱਜ (ਪੜ੍ਹੋ 18 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਦੂਜੇ ਪੜਾਅ ਲਈ ਅੱਜ 95 ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 12 ਸੂਬਿਆਂ ਦੀ 95 ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ ਤਾਮਿਲਨਾਡੂ 'ਚ 38, ਕਰਨਾਟਕ 'ਚ 14, ਮਹਾਰਾਸ਼ਟਰਾ 'ਚ 10, ਉੱਤਰ ਪ੍ਰਦੇਸ਼ 'ਚ 8, ਅਸਮ, ਬਿਹਾਰ ਤੇ ਓਡੀਸ਼ਾ 'ਚ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ 'ਚ ਤਿੰਨ ਤੇ ਜੰਮੂ-ਕਸ਼ਮੀਰ 'ਚ 2 ਸੀਟਾਂ 'ਤੇ ਵੋਟਿੰਗ ਹੋਵੇਗੀ।

ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੌਰੇ 'ਤੇ
ਆਂਵਲਾ ਲੋਕ ਸਭਾ ਸੀਟ ਦੀ ਦਾਤਾਗੰਜ ਵਿਧਾਨ ਸਭਾ ਖੇਤਰ ਦੇ ਕਸਬਾ ਮਿਆਊ 'ਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਜਨ ਸਭਾ ਨੂੰ ਸੰਬੋਧਿਤ ਕਰਨਗੇ। ਜ਼ਿਲਾ ਪ੍ਰਧਾਨ ਰਾਮਦੇਵ ਪਾਂਡੇ ਨਾਲ ਐੱਸ.ਪੀ.ਜੀ. ਦੇ ਅਧਿਕਾਰੀਆਂ ਨੇ ਮਿਆਊ ਕਸਬੇ ਦੀ ਮੁੱਖ ਰੋਡ 'ਤੇ ਪੁਲਸ ਚੌਕੀ ਨੇੜੇ ਦੋ ਮੈਦਾਨ ਦੇਖੇ। ਇਨ੍ਹਾਂ 'ਚੋਂ ਇਕ ਮੈਦਾਨ 'ਚ ਰਾਹੁਲ ਜਨ ਸਭਾ ਕਰਨਗੇ।

ਛੱਤੀਸਗੜ੍ਹ ਦੌਰੇ 'ਤੇ ਅਮਿਤ ਸ਼ਾਹ
ਭਾਜਪਾ ਦੇ ਸਟਰਾ ਪ੍ਰਚਾਰਕ ਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਛੱਤੀਸਗੜ੍ਹ ਦੌਰੇ 'ਤੇ ਰਹਿਣਗੇ। ਉਹ ਪ੍ਰਦੇਸ਼ 'ਚ ਚੋਣ ਸਭਾ 'ਚ ਸ਼ਾਮਲ ਹੋ ਕੇ ਆਮ ਸਭਾ ਨੂੰ ਸੰਬੋਧਿਤ ਕਰਨਗੇ। ਲੋਕ ਸਭਾ ਚੋਣ ਨੂੰ ਲੈ ਕੇ ਭਾਜਪਾ ਸਣੇ ਕਾਂਗਰਸ ਨੇ ਪ੍ਰਚਾਰ-ਪ੍ਰਸਾਰ ਤੇਜ ਕਰ ਦਿੱਤਾ ਹੈ।

ਅਖਿਲੇਸ਼ ਯਾਦਵ ਅੱਜ ਦਾਖਲ ਕਰਨਗੇ ਨਾਮਜ਼ਦਗੀ ਪੱਤਰ
ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅੱਜ ਰੋਡ ਸ਼ੋਅ ਕਰਨ ਤੋਂ ਬਾਅਦ ਆਜ਼ਮਗੜ੍ਹ ਸੰਸਦੀ ਸੀਟ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਬੀਜੇਪੀ ਨੇ ਆਜ਼ਮਗੜ੍ਹ ਸੀਟ ਤੋਂ ਬਾਹੁਬਲੀ ਰਮਾਕਾਂਤ ਯਾਦਵ ਦਾ ਟਿਕਟ ਕੱਟ ਕੇ ਦਿਨੇਸ਼ ਲਾਲ ਯਾਦਵ ਨਿਰਹੁਆ ਨੂੰ ਉਮੀਦਵਾਰ ਬਣਾਇਆ ਹੈ।

ਆਪ ਦੇ ਉਮੀਦਵਾਰ ਅੱਜ ਦਾਖਲ ਕਰਨ ਨਾਮਜ਼ਦਗੀ ਪੱਤਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਜ ਪੂਰੇ ਜੋਸ਼ ਨਾਲ ਨਾਮਜ਼ਦਗੀ ਦਾਖਲ ਕਰਨਗੇ। ਪੱਛਮੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਲਵੀਰ ਸਿੰਘ ਜਾਖੜ ਅੱਜ ਦੁਪਹਿਰ 1 ਵਜੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਕ ਰੋਡ ਸ਼ੋਅ ਵੀ ਕਰਨਗੇ। ਜਿਸ 'ਚ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ, ਗੋਪਾਲ ਰਾਏ, ਲੋਕ ਸਭਾ ਉਮੀਦਵਾਰ ਬਲਵੀਰ ਸਿੰਘ ਜਾਖੜ ਤੇ ਪਾਰਟੀ ਦੇ ਕਈ ਹੋਰ ਵਰਕਰ ਸ਼ਾਮਲ ਹੋਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦਿੱਲੀ ਕੈਪੀਟਲਸ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਜ਼ ਲੀਗ-2018/19
ਟੈਨਿਸ : ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019


author

Inder Prajapati

Content Editor

Related News