ਦਿੱਲੀ ਦਾ ਬਾਸ ਕੌਣ? ਫੈਸਲਾ ਅੱਜ (ਪੜ੍ਹੋ 14 ਫਰਵਰੀ ਦੀਆਂ ਖਾਸ ਖਬਰਾਂ)
Thursday, Feb 14, 2019 - 02:19 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਵੀਰਵਾਰ ਨੂੰ ਤੈਅ ਕਰੇਗੀ ਕਿ ਦਿੱਲੀ ਦਾ ਅਸਲੀ ਬਾਸ ਕੌਣ ਹੈ? ਕਿਸ ਦੇ ਹੱਥ 'ਚ ਹੈ ਅਸਲੀ ਤਾਕਤ? ਦਿੱਲੀ ਸਰਕਾਰ ਤੇ ਕੇਂਦਰ ਵਿਚਾਲੇ ਅਧਿਕਾਰੀਆਂ ਦੀ ਤਾਇਨਾਤੀ, ਤਬਾਦਲੇ ਤੇ ਕੰਟਰੋਲ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੇ ਖੇਤਰ ਅਧਿਕਾਰ ਨੂੰ ਲੈ ਕੇ ਚੱਲ ਰਹੀ ਲੜਾਈ 'ਤੇ ਸੁਪਰੀਮ ਕੋਰਟ ਫੈਸਲਾ ਸੁਣਾਏਗਾ।
ਸਕਸੈਨਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਅੱਜ
ਦਿੱਲੀ ਦੀ ਇਕ ਅਦਾਲਤ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਰਾਜੀਵ ਸਕਸੈਨਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਵੀਰਵਾਰ ਸੁਣਵਾਈ ਕਰੇਗੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਬੁੱਧਵਾਰ ਦੱਸਿਆ ਕਿ ਉਹ ਸਕਸੈਨਾ ਦੀ ਮੈਡੀਕਲ ਰਿਪੋਰਟ ਪੜ੍ਹਨ ਪਿੱਛੋਂ ਸੁਣਵਾਈ ਕਰਨਗੇ। ਰਿਪੋਰਟ ਏਮਸ ਨੇ ਬੁੱਧਵਾਰ ਰਾਤ ਤੱਕ ਨਹੀਂ ਸੌਂਪੀ ਸੀ।
ਮੋਦੀ ਅੱਜ ਉਤਰਾਖੰਡ ਦੌਰੇ 'ਤੇ
ਪ੍ਰਧਾਨ ਮੰਤਰੀ ਮੋਦੀ ਅੱਜ ਉਤਰਾਖੰਡ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਥੇ ਉਹ ਉਧਮ ਸਿੰਘ ਨਗਰ ਦੇ ਰੂਦਰਪੁਰ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।
ਰਾਹੁਲ ਗਾਂਧੀ ਅਜਮੇਰ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਦੇ ਅਜਮੇਰ ਦੌਰੇ 'ਤੇ ਰਹਿਣਗੇ। ਰਾਜਸਥਾਨ 'ਚ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦਰਗਾਹ ਸ਼ਰੀਫ ਵੀ ਜਾ ਸਕਦੇ ਹਨ।
ਅੱਜ ਪ੍ਰੈਸ ਕਾਨਫਰੰਸ ਕਰੇਗੀ ਪ੍ਰਿਅੰਕਾ
ਮਿਸ਼ਨ 2019 ਤੋਂ ਪਹਿਲਾਂ ਰਾਜਨੀਤੀ 'ਚ ਕਦਮ ਰੱਖਣ ਤੋਂ ਬਾਅਦ ਹੁਣ ਪਹਿਲੀ ਵਾਰ ਪ੍ਰਿਅੰਕਾ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਪ੍ਰਿਅੰਕਾ ਗਾਂਧੀ ਅੱਜ ਸ਼ਾਮ ਕਰੀਬ 4 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਤੇ ਇਸ 'ਚ ਉਹ 2019 ਦੀ ਦਿਸ਼ਾ ਤੈਅ ਕਰਨਗੀ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪ੍ਰਿਅੰਕਾ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਈਰਾਨੀ ਕੱਪ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਬਿੱਗ ਬੈਸ਼ ਲੀਗ-2018/19
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19