ਬ੍ਰਿਕਸ ਸਮਿਟ ਲਈ ਦੋ ਦਿਨਾਂ ਬ੍ਰਾਜ਼ੀਲ ਦੌਰੇ ''ਤੇ PM ਮੋਦੀ (ਪੜ੍ਹੋ 13 ਨਵੰਬਰ ਦੀਆਂ ਖਾਸ ਖਬਰਾਂ)

Wednesday, Nov 13, 2019 - 02:07 AM (IST)

ਬ੍ਰਿਕਸ ਸਮਿਟ ਲਈ ਦੋ ਦਿਨਾਂ ਬ੍ਰਾਜ਼ੀਲ ਦੌਰੇ ''ਤੇ PM ਮੋਦੀ (ਪੜ੍ਹੋ 13 ਨਵੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸਮਿਟ ਲਈ ਦੋ ਦਿਨਾਂ ਦੌਰੇ 'ਤੇ ਬ੍ਰਾਜ਼ੀਲ ਪਹੁੰਚ ਗਏ ਹਨ। ਜਿਥੇ ਉਹ ਅੱਜ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੱਖ-ਵੱਖ ਦੋ ਪੱਖੀ ਮੁਲਾਕਾਤਾਂ ਕਰਨਗੇ। ਉਹ ਬ੍ਰਿਕਸ ਬਿਜਨੈਸ ਫੋਰਮ ਤੇ ਸਿਖਰ ਬੈਠਕ ਦੇ ਉਦਘਾਟਨ ਤੇ ਸਮਾਪਤੀ ਸੈਸ਼ਨਾਂ 'ਚ ਵੀ ਮੌਜੂਦ ਰਹਿਣਗੇ।

ਵਿੱਤ ਬਿੱਲ 2017 ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਫੈਸਲਾ ਅੱਜ
ਵਿੱਤ ਬਿੱਲ 2017 ਦੀ ਸੰਵਿਧਾਨਕ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਕਾਂਗਰਸੀ ਨੇਤਾ ਜੈਰਾਮ ਰਮੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਅੱਜ ਫੈਸਲਾ ਸੁਣਾਏਗੀ। ਇਸ ਤੋਂ ਪਹਿਲਾਂ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਵਿੱਤ ਐਕਟ 2017 ਦੀ ਸੰਵਿਧਾਨਕ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

3 ਦਿਨਾਂ ਦੌਰੇ 'ਤੇ ਜੰਮੂ-ਕਸ਼ਮੀਰ ਜਾਣਗੇ ਗੁਲਾਮ ਨਬੀ ਆਜ਼ਾਦ
ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅੱਜ ਤੋਂ 3 ਦਿਨ ਲਈ ਜੰਮੂ ਖੇਤਰ ਦੇ ਦੌਰੇ 'ਤੇ ਜਾਣਗੇ। ਜੰਮੂ-ਕਸ਼ਮੀਰ ਸੂਬੇ 31 ਅਕਤੂਬਰ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡੇ ਜਾਣ ਤੋਂ ਬਾਅਦ ਆਜ਼ਾਦ ਦਾ ਇਹ ਪਹਿਲਾ ਦੌਰਾ ਹੋਵੇਗਾ। ਉਹ ਰਾਮਬਨ ਜ਼ਿਲੇ ਦੇ ਬਟੋਟੇ ਅਤੇ ਡੋਡਾ ਜ਼ਿਲੇ ਦੇ ਡੋਡਾ ਅਤੇ ਭਦਰਵਾਹ ਖੇਤਰਾਂ 'ਚ ਜਾਣਗੇ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਕਾਂਗਰਸ ਪ੍ਰਧਾਨ ਜੀ. ਏ. ਮੀਰ ਨੂੰ ਆਜ਼ਾਦ ਦੇ ਨਾਲ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ।

ਚੀਫ ਜਸਟਿਸ ਦੇ ਦਫਤਰ ਨੂੰ RTI ਅਧੀਨ ਲਿਆਉਣ ਦੇ ਮਾਮਲੇ 'ਤੇ ਫੈਸਲਾ ਅੱਜ
ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਦਫਤਰ ਨੂੰ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਦੇ ਘੇਰੇ ਵਿਚ ਲਿਆਉਣ ਸਬੰਧੀ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਲੋਂ ਬੁੱਧਵਾਰ ਫੈਸਲਾ ਸੁਣਾਇਆ ਜਾਏਗਾ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਮੈਂਬਰੀ ਸੰਵਿਧਾਨਿਕ ਬੈਂਚ ਬੁੱਧਵਾਰ ਨੂੰ ਬਾਅਦ ਦੁਪਹਿਰ 2 ਵਜੇ ਇਹ ਫੈਸਲਾ ਸੁਣਾਏਗੀ। ਬੈਂਚ ਵਿਚ ਮਾਣਯੋਗ ਜੱਜ ਐੱਨ. ਵੀ. ਰਮਨ, ਡੀ. ਵਾਈ. ਚੰਦਰਚੂੜ, ਦੀਪਕ ਗੁਪਤਾ ਅਤੇ ਸੰਜੀਵ ਖੰਨਾ ਵੀ ਹਨ। ਫੈਸਲਾ ਸੁਣਾਏ ਜਾਣ ਬਾਰੇ ਨੋਟਿਸ ਮੰਗਲਵਾਰ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਨਤਕ ਕੀਤਾ ਗਿਆ।

ਖੇਡ
ਅੱਜ ਹੋਣ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019
ਫੁੱਟਬਾਲ : ਅੰਡਰ-17 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ-2019
ਟੈਨਿਸ : ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ-2019


author

Inder Prajapati

Content Editor

Related News