ਜਲਿਆਂਵਾਲਾ ਬਾਗ ਕਾਂਡ : ਅੱਜ ਜਾਰੀ ਹੋਵੇਗਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ (ਪੜ੍ਹੋ 13 ਅਪ੍ਰੈਲ ਦੀਆਂ ਖਾਸ ਖਬਰਾਂ)

Saturday, Apr 13, 2019 - 02:26 AM (IST)

ਜਲਿਆਂਵਾਲਾ ਬਾਗ ਕਾਂਡ : ਅੱਜ ਜਾਰੀ ਹੋਵੇਗਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ (ਪੜ੍ਹੋ 13 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਜਲਿਆਂਵਾਲਾ ਬਾਗ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਅੱਜ ਸਰਕਾਰ ਵਲੋਂ ਇਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ ਜਾਵੇਗਾ। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਜਲਿਆਂਬਾਗ ਯਾਦਗਾਰੀ ਸਥਾਨ 'ਤੇ ਸ਼ਹੀਦਾਂ ਦੀ ਯਾਦ 'ਚ ਇਹ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇ। ਉਪ ਰਾਸ਼ਟਰਪਤੀ ਅੱਜ ਅੰਮ੍ਰਿਤਸਰ 'ਚ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਇਕ ਨੁਮਾਇਸ਼ ਦਾ ਉਦਘਾਟਨ ਵੀ ਕਰਨਗੇ।

ਅੱਜ ਕਾਨਪੁਰ 'ਚ ਸੀ.ਐੱਮ. ਯੋਗੀ ਤੇ ਅਮਿਤ ਸ਼ਾਹ
ਲੋਕ ਸਭਾ ਚੋਣ 'ਚ ਕਾਨਪੁਰ-ਬੁੰਦੇਲਖੰਡ ਖੇਤਰ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਕਮਲ ਖਿੱਲ ਸਕਦਾ ਹੈ, ਇਸ ਦੇ ਲਈ ਹੁਣ ਭਾਜਪਾ ਦੇ ਦਿੱਗਜ ਉਮੀਦਵਾਰਾਂ ਦਾ ਬੇੜਾ ਪਾਰ ਲਗਾਉਣ ਲਈ ਖੁਦ ਆਉਣਗੇ। ਭਾਜਪਾ ਉੱਤਰ ਜ਼ਿਲਾ ਪ੍ਰਧਾਨ ਸੁਰੇਂਦਰ ਮੈਥਾਨੀ ਨੇ ਦੱਸਿਆ ਕਿ ਅੱਜ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਤੇ ਯੂ.ਪੀ. ਦੇ ਚੋਣ ਇੰਚਾਰਜ ਜੇ.ਪੀ ਨੱਡਾ, ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਪ੍ਰਦੇਸ਼ ਪ੍ਰਧਾਨ ਡਾ. ਮਹੇਂਦਰਨਾਥ ਪਾਂਡੇ ਸਿਵਲ ਲਾਇੰਸ ਸਥਿਤ ਹੋਟਲ ਲੈਂਡਮਾਰਕ ਪਹੁੰਚਣਗੇ।

ਦੱਖਣੀ ਭਾਰਤ ਦੇ ਚੋਣ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਅੱਜ ਦੱਖਣੀ ਭਾਰਤ ਦੇ ਚੋਣ ਦੌਰੇ 'ਤੇ ਰਹਿਣਗੇ। ਉਹ ਸਵੇਰੇ ਤਾਮਿਲਨਾਡੂ 'ਚ ਤਾਂ ਸ਼ਾਮ ਨੂੰ ਕਰਨਾਟਕ 'ਚ ਜਨਸਭਾ ਕਰਨਗੇ। ਪੀ.ਐੱਮ. ਮੋਦੀ ਦੀ ਪਹਿਲੀ ਜਨਸਭਾ ਤਾਮਿਲਨਾਡੂ ਦੇ ਥੈਨੀ 'ਚ ਸਵੇਰੇ 11 ਵਜੇ ਹੋਵੇਗੀ, ਇਸ ਤੋਂ ਬਾਅਦ ਉਹ ਰਾਮਨੰਥਪੁਰਮ 'ਚ ਜਨਸਭਾ ਕਰਨਗੇ।

ਰਾਹੁਲ ਗਾਂਧੀ ਪੰਜਾਬ ਦੌਰੇ 'ਤੇ
ਕਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ 'ਤੇ ਹਨ। ਰਾਹੁਲ ਇਥੇ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਉਹ ਸ਼ੁੱਕਰਵਾਰ ਦੇਰ ਰਾਤ ਪੰਜਾਬ ਪਹੁੰਚੇ ਤੇ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਗੋਲਡਨ ਟੈਪਲ 'ਚ ਮੱਥਾ ਟੇਕਿਆ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।

ਫਤਿਹਪੁਰ ਸੀਕਰੀ 'ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਫਤਿਹਪੁਰ ਸੀਕਰੀ ਲੋਕ ਸਭਾ ਚੋਣ ਖੇਤਰ 'ਚ ਅੱਜ ਫਿਲਮ ਸਟਾਰ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨਾਲ 87 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੀ। ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਇਸ ਚੋਣ ਖੇਤਰ 'ਚ 15 ਅਪ੍ਰੈਲ ਨੂੰ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼ (ਆਈ. ਪੀ .ਐੱਲ. ਸੀਜ਼ਨ-12)
ਕ੍ਰਿਕਟ : ਕਿੰਗਜ਼ ਇਲੈਵਨ ਪੰਜਾਬ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਈ. ਪੀ .ਐੱਲ. ਸੀਜ਼ਨ-12)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਮੈਚ-2018/19
ਫੁੱਟਬਾਲ : ਹੀਰੋ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ-2019


author

Inder Prajapati

Content Editor

Related News