ਅੱਜ ਆਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ (ਪੜ੍ਹੋ 11 ਮਈ ਦੀਆਂ ਖਾਸ ਖਬਰਾਂ)

05/11/2019 2:11:18 AM

ਮੋਹਾਲੀ (ਵੈਬ ਡੈਸਕ) — ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨੇ ਜਾਣ ਦੀ ਸੰਭਾਵਨਾ ਹੈ। ਸਿੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਸ ਵਾਰ 12ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੇ ਬਹੁਤ ਹੀ ਬਿਹਤਰ ਪ੍ਰੀਖਿਆ ਦਿੱਤੀ, ਜਿਸ ਕਾਰਨ ਨਤੀਜਾ 80 ਫੀਸਦੀ ਤੋਂ ਵੀ ਵੱਧ ਆਉਣ ਦੀ ਸੰਭਾਵਨਾ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਇਸ ਨਤੀਜੇ ਦਾ ਐਲਾਨ ਕਰਨਗੇ। 

ਪੀ.ਐੱਮ. ਮੋਦੀ ਉੱਤਰ ਪ੍ਰਦੇਸ਼ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ 'ਚ ਦੋ ਰੈਲੀਆਂ ਕਰਨਗੇ। ਭਾਜਪਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਰਾਬਰਟਸਗੰਜ ਤੇ ਗਾਜ਼ੀਪੁਰ ਲੋਕ ਸਭਾ ਖੇਤਰਾਂ 'ਚ ਵਿਜੈ ਸੰਕਲਪ ਰੈਲੀਆਂ ਨੂੰ ਸੰਬੋਧਿਤ ਕਰਨਗੇ। ਰਿਪੋਰਟ ਮੁਤਾਬਕ ਮੋਦੀ ਅੱਜ ਦੁਪਹਿਰ 12:30 ਵਜੇ ਸੋਨਭਦਰ ਦੇ ਸਜੌਰ 'ਚ ਵਿਜੈ ਸੰਕਲਪ ਰੈਲੀ ਨੂੰ ਸੰਬੋਧਿਤ ਕਰਨਗੇ ਤੇ ਤਿੰਨ ਵਜੇ ਆਈ.ਟੀ.ਆਈ ਗ੍ਰਾਉਂਡ ਗਾਜ਼ੀਪੁਰ 'ਚ ਰੈਲੀ ਨੂੰ ਸੰਬੋਧਿਤ ਕਰਨਗੇ।

ਸੀ.ਐੱਮ. ਯੋਗੀ ਉੱਤਰ ਪ੍ਰਦੇਸ਼ 'ਚ ਚੋਣ ਸਭਾਵਾਂ ਨੂੰ ਕਰਨਗੇ ਸੰਬੋਧਿਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੀ.ਐੱਮ. ਯੋਗੀ ਅੱਜ ਗੋਰਖਪੁਰ, ਸਲੇਮਪੁਰ, ਬਲਿਆ ਤੇ ਮਿਰਜ਼ਾਪੁਰ ਲੋਕ ਸਭਾਵਾਂ 'ਚ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ।

ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਇਥੇ ਉਹ ਮੱਧ ਪ੍ਰਦੇਸ਼ ਦੇ ਸ਼ਾਜਾਪੁਰ, ਧਾਰ ਅਤੇ ਖਰਗੋਨ 'ਚ ਪਬਲਿਕ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਇੰਦੌਰ 'ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਮੱਧ ਪ੍ਰਦੇਸ਼ 'ਚ 12 ਮਈ ਨੂੰ ਲੋਕ ਸਭਾ ਚੋਣ ਦੀਆਂ 8 ਸੀਟਾਂ 'ਤੇ ਵੋਟਿੰਗ ਹੋਣੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਇੰਗਲੈਂਡ ਬਨਾਮ ਪਾਕਿਸਤਾਨ (ਦੂਜਾ ਵਨ ਡੇ)
ਟੈਨਿਸ : ਏ. ਟੀ. ਪੀ. 1000 ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਮਹਿਲਾ ਟੀ-20 ਚੈਲੰਜਰ-2019


Inder Prajapati

Content Editor

Related News