PM ਮੋਦੀ ਅੱਜ ਭਾਰਤ-ਨੇਪਾਲ ਵਿਚਾਲੇ ਪਾਇਪਲਾਈਨ ਦਾ ਕਰਨਗੇ ਉਦਘਾਟਨ (ਪੜ੍ਹੋ 10 ਸਤੰਬਰ ਦੀਆਂ ਖਾਸ ਖਬਰਾਂ)

09/10/2019 2:07:46 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਏਸ਼ੀਆ, ਮੋਤਿਹਾਰੀ-ਅਮਲੇਖਗੰਜ (ਨੇਪਾਲ) 'ਚ ਪਹਿਲੀ ਵਾਰ ਕ੍ਰਾਸ-ਬਾਰਡਰ ਪੈਟਰੋਲੀਅਮ ਉਤਪਾਦਾਂ ਦੀ ਪਾਇਪਲਾਈਨ ਦਾ ਸੰਯੁਕਤ ਰੂਪ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੁੜਨਗੇ।

ਸੁਲਤਾਨਪੁਰ ਲੋਧੀ 'ਚ ਕੈਪਟਨ ਦੀ ਕੈਬਟਿਟ ਮੀਟਿੰਗ ਅੱਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਆਪਣੀ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਸ੍ਰੀ ਸੁਲਤਾਨਪੁਰ ਲੋਧੀ ਵਿਚ ਰੱਖ ਕੇ ਇਕ ਨਵਾਂ ਇਤਿਹਾਸ ਰਚਣ ਦੀ ਕੋਸ਼ਿਸ਼ ਕੀਤੀ ਹੈ। ਕੈਬਨਿਟ ਦੀ ਇਹ ਮੀਟਿੰਗ ਅੱਜ 10 ਸਤੰਬਰ ਨੂੰ ਦੁਪਹਿਰ 12 ਵਜੇ ਮਾਰਕੀਟ ਕਮੇਟੀ ਕੰਪਲੈਕਸ ਵਿਚ ਬੁਲਾਈ ਗਈ ਹੈ, ਜਿਸ ਦਾ ਮੁੱਖ ਏਜੰਡਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿਚ ਅਹਿਮ ਐਲਾਨ ਕੀਤੇ ਜਾ ਸਕਦੇ ਹਨ।

ਸੋਨੀਆ ਗਾਂਧੀ ਨੂੰ ਮਿਲਣਗੇ ਜਯੋਤਿਰਾਦਿਤਿਆ ਸਿੰਧਿਆ
ਮੱਧ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦੀ ਮੰਗ ਨੂੰ ਲੈ ਕੇ ਪਾਰਟੀ 'ਚ ਜਾਰੀ ਅੰਦਰੂਨੀ ਝਗੜੇ ਦੀਆਂ ਖਬਰਾਂ ਵਿਚਾਲੇ ਇਸ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਜਯੋਤਿਰਾਦਿਤਿਆ ਸਿੰਧਿਆ ਅੱਜ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ ਨਵੀਂ ਦਿੱਲੀ 'ਚ ਮੁਲਾਕਾਤ ਕਰ ਸਕਦੇ ਹਨ।

ਅੱਜ ਬੀ.ਐੱਸ. ਧਨੋਆ 17 ਸਕਵਾਡ੍ਰਨ ਨੂੰ ਕਰਨਗੇ ਸ਼ੁਰੂ
ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਅੱਜ ਅੰਬਾਲਾ ਹਵਾਈ ਫੌਜ ਕੇਂਦਰ 'ਤੇ ਇਕ ਸਮਾਗਮ 'ਚ 17 ਸਕਵਾਡ੍ਰਨ ਨੂੰ ਫਿਰ ਸ਼ੁਰੂ ਕਰਨਗੇ। ਹਵਾਈ ਫੌਜ ਰਾਫੇਲ ਜਹਾਜ਼ਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਕਾਰਗਿਲ ਜੰਗ ਦੇ ਸਮੇਂ 1999 'ਚ ਧਨੋਆ ਨੇ 'ਗੋਲਡਨ ਏਰੋਜ' 17 ਸਕਵਾਡ੍ਰਨ ਦੀ ਕਮਾਨ ਸੰਭਾਲੀ ਸੀ।

ਰਾਸ਼ਟਰਪਤੀ ਕੋਵਿੰਦ ਆਇਸਲੈਂਡ 'ਚ ਦੋ-ਪੱਖੀ ਸੰਬੰਧਾਂ 'ਤੇ ਕਰਨਗੇ ਚਰਚਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਆਇਸਲੈਂਡ ਦੀ ਚੋਟੀ ਦੀ ਅਗਵਾਈ ਨਾਲ ਵਾਰਤਾ ਕਰਨ ਲਈ ਆਇਸਲੈਂਡ 'ਚ ਹਨ ਅਤੇ ਉਹ ਇਥੇ ਜਿਓਥਰਮਲ, ਊਰਜਾ, ਮੱਛੀ ਪਾਲਣ ਤੇ ਸੈਰ ਸਪਾਟਾ 'ਚ ਦੋ-ਪੱਖੀ ਸਹਿਯੋਗ 'ਤੇ ਚਰਚਾ ਕਰਨਗੇ। ਰਾਸ਼ਟਰਪਤੀ ਕੋਵਿੰਦ ਸੋਮਵਾਰ ਨੂੰ ਤਿੰਨ ਦੇਸ਼ਾਂ ਦੀ ਨੌ ਦਿਨੀਂ ਯਾਤਰਾ ਦੇ ਪਹਿਲੇ ਪੜਾਅ ਲਈ ਸੋਮਵਾਰ ਨੂੰ ਆਇਸਲੈਂਡ ਪਹੁੰਚੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫੁੱਟਬਾਲ : ਯੂਰਪੀਅਨ ਕੁਆਲੀਫਾਇੰਗ ਯੂਰੋ-2020
ਗੋਲਫ : ਯੂਰਪੀਅਨ ਗੋਲਫ ਚੈਂਪੀਅਨਸ਼ਿਪ-2019/20
ਕਬੱਡੀ : ਪ੍ਰੋ ਕਬੱਡੀ ਲੀਗ-2019


Inder Prajapati

Content Editor

Related News