ਕਾਂਗਰਸੀ ਵਿਧਾਇਕ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮੁੜ ਪਾਈ ਅਸ਼ਲੀਲ ਪੋਸਟ, ਪਰਚਾ ਦਰਜ

Monday, Jun 07, 2021 - 09:26 PM (IST)

ਕਾਂਗਰਸੀ ਵਿਧਾਇਕ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮੁੜ ਪਾਈ ਅਸ਼ਲੀਲ ਪੋਸਟ, ਪਰਚਾ ਦਰਜ

ਲੁਧਿਆਣਾ (ਬਿਊਰੋ)- ਹਲਕਾ ਪੂਰਬੀ ਦੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੇ ਸੋਸ਼ਲ ਮੀਡੀਆ ’ਤੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸ ਦੇ ਨਾਮ ’ਤੇ ਫਰਜ਼ੀ ਵੀਡੀਓ ਪੋਸਟ ਕਰਨ ਦੇ ਦੋਸ਼ ’ਚ ਮੁਕੱਦਮਾ ਦਰਜ ਕਰਵਾਇਆ ਹੈ।
ਇਹ ਕੇਸ ਥਾਣਾ ਟਿੱਬਾ ਵਿਚ ਦਰਜ ਹੋਇਆ ਹੈ, ਜਦੋਂਕਿ ਇਸ ਤੋਂ ਪਹਿਲਾਂ ਵੀ ਇਸੇ ਕੇਸ ਵਿਚ ਵਿਧਾਇਕ ਦੇ ਭਰਾ ਦੀ ਸ਼ਿਕਾਇਤ ’ਤੇ ਪਰਚਾ ਦਰਜ ਕੀਤਾ ਗਿਆ ਸੀ ਪਰ ਵਿਧਾਇਕ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਵਾਰ ਫਿਰ ਇਹ ਘਿਨੌਣੀ ਹਰਕਤ ਦੁਹਰਾਈ ਗਈ ਹੈ।

ਇਹ ਵੀ ਪੜ੍ਹੋ-  ਵਪਾਰ ਬਚਾਉਣ ਲਈ ਐਤਵਾਰ ਦਾ ਲਾਕਡਾਊਨ ਖਤਮ ਕੀਤਾ ਜਾਵੇ : ਸੁਨੀਲ ਮਹਿਰਾ

ਤਲਵਾੜ ਦਾ ਦੋਸ਼ ਹੈ ਕਿ ਉਸ ਦੀ ਸ਼ਕਲ ਨਾਲ ਮਿਲਦੇ-ਜੁਲਦੇ ਇਕ ਵਿਅਕਤੀ ਦੀ ਇਤਰਾਜ਼ਯੋਗ ਵੀਡੀਓ ਪਾਈ ਗਈ ਹੈ, ਜਿਸ ਵਿਚ ਇਕ ਪਾਰਟੀ ਚੱਲ ਰਹੀ ਹੈ। ਪਾਰਟੀ ਵਿਚ ਇਕ ਲੜਕੀ ਡਾਂਸ ਕਰ ਰਹੀ ਹੈ ਅਤੇ ਉਸ ਦੀ ਸ਼ਕਲ ਨਾਲ ਮੇਲ ਖਾਂਦਾ ਇਕ ਵਿਅਕਤੀ ਉਸ ਡਾਂਸ ਕਰ ਰਹੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਉਨ੍ਹਾਂ ਦੇ ਨਾਂ ਨਾਲ ਪੋਸਟ ਕੀਤੀ ਹੈ ਤਾਂ ਕਿ ਉਸ ਦੇ ਮਾਣ ਅਤੇ ਸਿਆਸੀ ਭਵਿੱਖ ਨੂੰ ਧੁੰਦਲਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਜਦੋਂ ਚੂਹੇ ਦੀ ਥਾਂ ਪਿੰਜਰੇ 'ਚ ਆ ਫਸਿਆ ਕਾਲੇ ਰੰਗ ਦਾ ਸੱਪ, ਪਰਿਵਾਰ ਦੇ ਉੱਡੇ ਹੋਸ਼

ਥਾਣਾ ਮੁਖੀ ਇੰਸ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਖਿਲਾਫ ਧਾਰਾ 499, 500 ਅਤੇ ਆਈ. ਟੀ. ਐਕਟ ਦੀ ਧਾਰਾ 67 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਪਰ ਇਸ ਘਟਨਾ ਦਾ ਇਕ ਪਹਿਲੂ ਇਹ ਵੀ ਹੈ ਕਿ ਅਜੇ ਤੱਕ ਪੁਲਸ ਨਾ ਤਾਂ ਸਾਈਬਰ ਅਪਰਾਧੀਆਂ ਨੂੰ ਫੜ ਸਕੀ ਹੈ ਅਤੇ ਨਾ ਹੀ ਇਹ ਪਤਾ ਲਗਾ ਸਕੀ ਹੈ ਕਿ ਇਹ ਵੀਡੀਓ ਕਿੱਥੇ ਸ਼ੂਟ ਕੀਤੀ ਗਈ। ਉਸ ਵਿਚ ਦਿਖਾਈ ਦੇਣ ਵਾਲਾ ਸ਼ਖਸ ਕੌਣ ਹੈ ਅਤੇ ਪਹਿਲੀ ਵਾਰ ਇਹ ਵੀਡੀਓ ਕਦੋਂ ਅਤੇ ਕਿੱਥੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ।


author

Bharat Thapa

Content Editor

Related News