RCF ਦੇ ਜਨਰਲ ਮੈਨੇਜਰ ਵਲੋਂ 3 ਟੀਅਰ AC ਇਕਨੋਮੀ ਕਲਾਸ ਦੇ 15 ਡੱਬਿਆਂ ਦਾ ਰੈਕ ਰਵਾਨਾ

Monday, May 31, 2021 - 08:42 PM (IST)

RCF ਦੇ ਜਨਰਲ ਮੈਨੇਜਰ ਵਲੋਂ 3 ਟੀਅਰ AC ਇਕਨੋਮੀ ਕਲਾਸ ਦੇ 15 ਡੱਬਿਆਂ ਦਾ ਰੈਕ ਰਵਾਨਾ

ਕਪੂਰਥਲਾ(ਮੱਲ੍ਹੀ)- ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ 3 ਟੀਅਰ ਏ. ਸੀ. ਇਕਨੋਮੀ ਕਲਾਸ ਦੇ 15 ਡੱਬਿਆਂ ਨੂੰ ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਹਰੀ ਝੰਡੀ ਦੇਣ ਉਪਰੰਤ ਫੈਕਟਰੀ ਦੇ ਮੈਨੇਜਰ ਰਵਿੰਦਰ ਗੁਪਤਾ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਸਸਤਾ ਅਤੇ ਸਭ ਤੋਂ ਬਿਹਤਰੀਨ ਏ. ਸੀ. ਯਾਤਰਾ ਪ੍ਰਦਾਨ ਕਰਨ ਵਾਲਾ ਏ. ਸੀ. ਇਕਨੋਮੀ ਕਲਾਸ ਕੋਚ ਆਰ. ਸੀ. ਐੱਫ. ਦੀ ਗੌਰਵਮਈ ਯਾਤਰਾ ਵਿੱਚ ਇਕ ਸੁਨਹਿਰਾ ਪੜਾਅ ਹੈ। ਉਹਨਾਂ ਦੱਸਿਆ ਕਿ ਡੱਬਿਆਂ ਵਿੱਚ ਵੱਖ-ਵੱਖ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਲਗਾਇਆ ਜਾਵੇਗਾ । ਆਰ. ਸੀ. ਐੱਫ. ਵਿੱਚ ਭਾਰਤੀ ਰੇਲ ਦੇ ਪਹਿਲੇ ਥ੍ਰੀ ਟਾਇਰ ਏ. ਸੀ. ਇਕਨੋਮੀ ਕਲਾਸ ਕੋਚ ਦਾ ਕੇਵਲ ਤਿੰਨ ਮਹੀਨੇ ਵਿੱਚ ਹੀ ਨਿਰਮਾਣ ਕੀਤਾ ਗਿਆ ਹੈ।

PunjabKesari
ਜ਼ਿਕਰਯੋਗ ਹੈ ਕਿ ਇਸੇ ਸਾਲ ਦੱਸ ਫਰਵਰੀ ਨੂੰ ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਇਸ ਲਗਜ਼ਰੀ ਖੂਬੀਆਂ ਵਾਲੇ ਕਿਫਾਇਤੀ ਏ. ਸੀ. ਥ੍ਰੀ ਟਾਇਰ ਕੋਸ਼ ਦੇ ਪ੍ਰੋਟੋਟਾਈਪ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਏਸ਼ੀਆ ਦੀ ਨੰਬਰ ਵਨ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਮਾਰਚ ਮਹੀਨੇ ਵਿੱਚ ਇਸ ਦੇ ਟਰਾਇਲ ਦੇ ਸਫ਼ਲ ਹੋਣ ਤੋਂ ਬਾਅਦ ਇਸ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕੀਤਾ ਗਿਆ।  ਇਸ ਕੋਚ ਦੇ ਨਿਰਮਾਣ ਵਿੱਚ ਕਈ ਬਦਲਾਅ ਕੀਤੇ ਗਏ। ਜਿਸ ਦੇ ਤਹਿਤ ਥਰਡ ਏ. ਸੀ. ਦੀਆਂ 72 ਸੀਟਾਂ ਤੋਂ ਵਧਾ ਕੇ 83 ਸੀਟਾਂ ਕੀਤੀਆਂ ਗਈਆਂ ਹਨ ਹਰ ਕੋਚ ਵਿਚ ਅੰਗਹੀਣ ਲੋਕਾਂ ਦੀ ਸਹੂਲਤ ਦੇ ਨਾਲ ਟਾਇਲਟ ਦਾ ਦਰਵਾਜ਼ਾ ਤਿਆਰ ਕੀਤਾ ਗਿਆ ਹੈ।

PunjabKesari

ਡਿਜ਼ਾਈਨ ਵਿਚ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਜਿਸ ਵਿੱਚ ਦੋਨੋਂ ਪਾਸੇ ਸੀਟਾਂ ਤੇ ਫੋਲਡਿੰਗ ਟੇਬਲ ਅਤੇ ਬੋਟਲ ਹੋਲਡਰ ਮੋਬਾਇਲ ਫੋਨ ਤੇ ਮੈਗਜ਼ੀਨ ਹੋਲਡਰ ਵੀ ਉਪਲਬਧ ਕਰਵਾਏ ਗਏ ਹਨ ਹਰ ਬਰਥ ਤੇ ਪੜ੍ਹਨ ਦੇ ਲਈ ਰੀਡਿੰਗ ਲਾਈਟ ਅਤੇ ਮੋਬਾਇਲ ਚਾਰਜਿੰਗ ਪੁਆਇੰਟ ਵੀ ਲਗਾਏ ਗਏ ਹਨ। ਮਿਡਲ ਅਤੇ ਅੱਪਰ ਬਰਥ ਤੇ ਚੜ੍ਹਨ ਦੇ ਲਈ ਪੌੜੀ ਦਾ ਡਿਜ਼ਾਈਨ ਬਦਲਿਆ ਗਿਆ ਹੈ ਤਾਂ ਕਿ ਇਹ ਦੇਖਣ ਵਿੱਚ ਵੀ ਸੁੰਦਰ ਲੱਗੇ ਅਤੇ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ। 


author

Bharat Thapa

Content Editor

Related News