ਕਿਉਂ ਨਹੀਂ ਕੀਤਾ ਸੰਸਦ ਮੈਂਬਰ ਬਿੱਟੂ ਨੂੰ ਗ੍ਰਿਫਤਾਰ, ਅਦਾਲਤ ਨੇ ਥਾਣਾ ਮੁਖੀ ਤੋਂ ਸਟੇਟਸ ਰਿਪੋਰਟ ਮੰਗੀ

Tuesday, Jul 11, 2017 - 01:39 PM (IST)

ਕਿਉਂ ਨਹੀਂ ਕੀਤਾ ਸੰਸਦ ਮੈਂਬਰ ਬਿੱਟੂ ਨੂੰ ਗ੍ਰਿਫਤਾਰ, ਅਦਾਲਤ ਨੇ ਥਾਣਾ ਮੁਖੀ ਤੋਂ ਸਟੇਟਸ ਰਿਪੋਰਟ ਮੰਗੀ

ਚੰਡੀਗੜ੍ਹ (ਸੰਦੀਪ)-ਯੂਥ ਕਾਂਗਰਸ ਨੇਤਾ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਦਰਜ ਮਾਮਲੇ 'ਚ ਜ਼ਿਲਾ ਅਦਾਲਤ ਨੇ ਸੈਕਟਰ-36 ਥਾਣਾ ਮੁਖੀ ਨੂੰ ਅਦਾਲਤ 'ਚ ਪੇਸ਼ ਹੋ ਕੇ ਮਾਮਲੇ ਦੀ ਸਟੇਟਸ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਅਗਲੀ ਤਰੀਕ 27 ਜੁਲਾਈ ਨੂੰ ਥਾਣਾ ਮੁਖੀ ਮਾਮਲੇ ਨਾਲ ਸਬੰਧਿਤ ਐੱਫ. ਆਈ. ਆਰ. ਦਾ ਰਿਕਾਰਡ ਪੇਸ਼ ਕਰਕੇ ਆਪਣੇ ਬਿਆਨ ਦਰਜ ਕਰਵਾਏਗਾ।
ਪੰਜਾਬ 'ਚ ਵਧਦੇ ਨਸ਼ੇ ਦੇ ਵਿਰੋਧ 'ਚ 2011 'ਚ ਯੂਥ ਕਾਂਗਰਸ ਨੇਤਾ ਰਵਨੀਤ ਸਿੰਘ ਬਿੱਟੂ ਨੇ ਹੋਰਨਾਂ ਕਾਂਗਰਸੀ ਨੇਤਾਵਾਂ ਦੇ ਨਾਲ ਸੈਕਟਰ-42 'ਚ ਰੈਲੀ ਦਾ ਆਯੋਜਨ ਕੀਤਾ ਸੀ। ਰੈਲੀ ਦੌਰਾਨ ਪੁਲਸ ਅਤੇ ਕਾਂਗਰਸੀ ਨੇਤਾਵਾਂ 'ਚ ਭਿੜੰਤ ਹੋਈ ਸੀ। ਪੁਲਸ ਨੇ ਰਵਨੀਤ ਸਿੰਘ ਬਿੱਟੂ ਸਮੇਤ ਹੋਰਨਾਂ ਕਾਂਗਰਸੀ ਨੇਤਾਵਾਂ ਦੇ ਖਿਲਾਫ ਹੱਤਿਆ ਦੇ ਯਤਨਾਂ ਸਮੇਤ ਹੋਰਨਾਂ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਬਾਅਦ 'ਚ ਹਾਈਕੋਰਟ ਵੱਲੋਂ ਮਾਮਲੇ 'ਚ ਹੱਤਿਆ ਦੇ ਯਤਨਾਂ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਸੀ।


Related News