ਲੁਧਿਆਣਾ 'ਚ 'ਰਵਨੀਤ ਬਿੱਟੂ' ਨੇ ਤੋੜਿਆ ਆਪਣਾ ਹੀ ਰਿਕਾਰਡ
Thursday, May 23, 2019 - 01:37 PM (IST)

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਬਿੱਟੂ ਨੂੰ 300459 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ ਹੁਣ ਤੱਕ ਦੇ ਰੁਝਾਨਾਂ 'ਚ ਰਵਨੀਤ ਬਿੱਟੂ ਨੂੰ 3,24,897 ਵੋਟਾਂ ਹਾਸਲ ਹੋ ਚੁੱਕੀਆਂ ਹਨ, ਜੋ ਕਿ ਰਵਨੀਤ ਬਿੱਟੂ ਲਈ ਇਕ ਵੱਡੀ ਉਪਲੱਬਧੀ ਹੈ।