ਲੁਧਿਆਣਾ ''ਚ ਲੱਗੇ ਰਵਨੀਤ ਬਿੱਟੂ ਦੇ ''ਲਾਪਤਾ'' ਹੋਣ ਦੇ ਪੋਸਟਰ, ਜਾਣੋ ਪੂਰਾ ਮਾਮਲਾ

Wednesday, May 12, 2021 - 04:55 PM (IST)

ਲੁਧਿਆਣਾ (ਨਰਿੰਦਰ) : ਯੂਥ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣਾ ਲਿਆਂਦਾ ਜਾਵੇ ਕਿਉਂਕਿ ਲੁਧਿਆਣਾ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਅੱਜ ਕੋਰੋਨਾ ਦੀ ਔਖੀ ਘੜੀ 'ਚ ਲੋਕ ਰਵਨੀਤ ਬਿੱਟੂ ਦੀ ਭਾਲ ਕਰ ਰਹੇ ਹਨI ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਲੋਕ ਔਖੀ ਘੜੀ ਦਾ ਸਾਹਮਣਾ ਕਰ ਰਹੇ ਹਨI

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ 'NHM ਮੁਲਾਜ਼ਮਾਂ' ਲਈ ਵੱਡੀ ਖ਼ਬਰ, ਮਿਲਿਆ ਇਕ ਹੋਰ ਮੌਕਾ

ਸ਼ਹਿਰ ਦੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ, ਆਕਸੀਜਨ ਦੀ ਘਾਟ ਹੈ, ਨਿੱਜੀ ਹਸਪਤਾਲਾਂ ਵਾਲੇ ਮਰੀਜ਼ਾਂ ਨੂੰ ਲੁੱਟ ਰਹੇ ਹਨ ਪਰ ਇਸ ਸਭ ਤੋਂ ਲੁਧਿਆਣਾ ਦੇ ਰਵਨੀਤ ਬਿੱਟੂ ਬੇਖ਼ਬਰ ਹਨI ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਰਵਨੀਤ ਬਿੱਟੂ ਲੁਧਿਆਣਾ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਕਦੇ-ਕਦੇ ਉਹ ਦਿੱਲੀ ਜਾਂ ਚੰਡੀਗੜ੍ਹ ਕੋਠੀ ਵਿੱਚ ਬੈਠੇ ਫੇਸਬੁੱਕ 'ਤੇ ਵੀਡੀਓ ਪਾ ਦਿੰਦੇ ਹਨI ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਰਵਨੀਤ ਬਿੱਟੂ ਹਸਪਤਾਲਾਂ ਵਿੱਚ ਜਾ ਕੇ ਪ੍ਰਬੰਧ ਦੇਖਣ ਅਤੇ ਜਿਸ ਚੀਜ਼ ਦੀ ਲੋੜ ਹੈ, ਉਸ ਲਈ ਉਹ ਆਪਣੇ ਫੰਡ ਵਿੱਚੋ ਪ੍ਰਸਾਸ਼ਨ ਨੂੰ ਪੈਸਾ ਦੇਣI

ਇਹ ਵੀ ਪੜ੍ਹੋ : ਫੇਸਬੁੱਕ 'ਤੇ ਰਿਕਵੈਸਟ ਭੇਜ ਕੇ ਅਣਜਾਣ ਕੁੜੀ 'ਵਟਸਐਪ ਨੰਬਰ' ਮੰਗੇ ਤਾਂ ਜ਼ਰਾ ਬਚ ਕੇ! ਪੜ੍ਹੋ ਇਹ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਕਿ ਰਵਨੀਤ ਬਿੱਟੂ ਦਾ ਦਫ਼ਤਰ ਕਿੱਥੇ ਹੈ ਅਤੇ ਬਿੱਟੂ ਕਦੇ ਕਿਸੇ ਦਾ ਫੋਨ ਤੱਕ ਨਹੀਂ ਚੁੱਕਦੇI ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜਿਹੜੀ ਗਰਭਵਤੀ ਬੀਬੀ ਦੀ ਮੌਤ ਆਈ. ਸੀ. ਯੂ. ਬੈੱਡ ਨਾ ਮਿਲਣ ਕਰਕੇ ਸਿਵਲ ਹਸਪਤਾਲ ਵਿੱਚ ਹੋਈ, ਉਸ ਦਾ ਜ਼ਿੰਮੇਵਾਰ ਕੌਣ ਹੈ?

ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ, ਕੈਪਟਨ ਨੇ ਕੀਤਾ ਅਹਿਮ ਐਲਾਨ

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਲੁਧਿਆਣਾ ਦੇ ਲੋਕਾਂ ਨੂੰ ਲਾਵਾਰਿਸ ਛੱਡ ਕੇ ਫ਼ਰਾਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਰਵਨੀਤ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਅਤੇ ਹੁਣ ਲੁਧਿਆਣਾ ਦੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਅਗਲੀਆਂ ਚੋਣਾਂ ਲਈ ਵਿੱਚ ਨਵਾਂ ਹਲਕਾ ਲੱਭ ਰਹੇ ਹਨI 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News