ਰਵਨੀਤ ਬਿੱਟੂ ਬਿਨਾਂ ਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ
Tuesday, Aug 27, 2024 - 04:57 PM (IST)
ਜੈਪੁਰ (ਭਾਸ਼ਾ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਵਿਧਾਨ ਸਭਾ ਦੇ ਮੁੱਖ ਸਕੱਤਰ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਨੇ ਮੰਗਲਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਦੀ ਇਕ ਸੀਟ ਦੀ ਜ਼ਿਮਨੀ ਚੋਣ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਰਵਨੀਤ ਸਿੰਘ ਨੂੰ ਬਿਨਾਂ ਵਿਰੋਧ ਚੁਣ ਲਿਆ। ਸ਼ਰਮਾ ਨੇ ਨਵੇਂ ਚੁਣੇ ਉਮੀਦਵਾਰ ਰਵਨੀਤ ਸਿੰਘ ਦੇ ਅਧਿਕਾਰਤ ਚੋਣ ਏਜੰਟ ਅਤੇ ਉਨ੍ਹਾਂ ਵਲੋਂ ਪ੍ਰਮਾਣ ਪੱਤਰ ਲੈਣ ਲਈ ਅਧਿਕਾਰਤ ਯੋਗਿੰਦਰ ਸਿੰਘ ਤੰਵਰ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤਾ। ਤੈਅ ਪ੍ਰੋਗਰਾਮ ਅਨੁਸਾਰ ਰਾਜ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਵਾਪਸੀ ਦੀ ਆਖ਼ਰੀ ਤਾਰੀਖ਼ 27 ਅਗਸਤ ਸੀ।
ਇਸ ਚੋਣ ਲਈ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ। ਇਨ੍ਹਾਂ 'ਚੋਂ ਭਾਜਪਾ ਦੇ ਬਦਲੇ ਹੋਏ (ਡਮੀ) ਉਮੀਦਵਾਰ ਸੁਨੀਲ ਕੋਠਾਰੀ ਨੇ ਆਪਣਾ ਨਾਜ਼ਦਗੀ ਪੱਤਰ ਸ਼ੁੱਕਰਵਾਰ ਨੂੰ ਵਾਪਸ ਲੈ ਲਿਆ। ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦਾ ਨਾਮਜ਼ਦਗੀ ਪੱਤਰ ਵੀਰਵਾਰ ਨੂੰ ਜਾਂਚ ਦੌਰਾਨ ਰੱਦ ਹੋ ਗਿਆ।
ਇਸ ਤੋਂ ਬਾਅਦ ਜ਼ਿਮਨੀ ਚੋਣ 'ਚ ਭਾਜਪਾ ਦੇ ਰਵਨੀਤ ਸਿੰਘ ਹੀ ਇਕਮਾਤਰ ਉਮੀਦਵਾਰ ਬਚੇ ਸਨ ਅਤੇ ਉਨ੍ਹਾਂ ਦਾ ਬਿਨਾਂ ਵਿਰੋਧ ਚੁਣਿਆ ਜਾਣਾ ਤੈਅ ਸੀ। ਵਿਰੋਧੀ ਦਲ ਕਾਂਗਰਸ ਨੇ ਇਸ ਜ਼ਿਮਨੀ ਚੋਣ 'ਚ ਉਮੀਦਵਾਰ ਨਾ ਉਤਾਰਨ ਦਾ ਫ਼ੈਸਲਾ ਲਿਆ ਸੀ। ਰਾਜਸਥਾਨ ਤੋਂ ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਅਸਤੀਫ਼ਾ ਦੇਣ ਨਾਲ ਖ਼ਾਲੀ ਸੀਟ 'ਤੇ ਜ਼ਿਮਨੀ ਚੋਣ ਹੋਈ ਹੈ। ਇਸ ਸੀਟ 'ਤੇ ਮੈਂਬਰਸ਼ਿਪ ਦਾ ਕਾਰਜਕਾਲ 21 ਜੂਨ 2026 ਤੱਕ ਰਹੇਗਾ। ਰਾਜਸਥਾਨ 'ਚ ਕੁੱਲ 10 ਰਾਜ ਸਭਾ ਸੀਟਾਂ ਹਨ। ਬਿੱਟੂ ਦੇ ਚੁਣੇ ਜਾਣ ਤੋਂ ਬਾਅਦ ਹੁਣ ਭਾਜਪਾ ਅਤੇ ਕਾਂਗਰਸ ਕੋਲ 5-5 ਸੀਟਾਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8