ਲੋਕਾਂ ਦੀ ਸਮੱਸਿਆ ਸੁਣਨ ''ਤੇ ਭੜਕੇ ਰਾਕੇਸ਼ ਪਾਂਡੇ, ਬਚਾਅ ''ਚ ਆਏ ਬਿੱਟੂ

Saturday, Aug 04, 2018 - 03:58 PM (IST)

ਲੋਕਾਂ ਦੀ ਸਮੱਸਿਆ ਸੁਣਨ ''ਤੇ ਭੜਕੇ ਰਾਕੇਸ਼ ਪਾਂਡੇ, ਬਚਾਅ ''ਚ ਆਏ ਬਿੱਟੂ

ਲੁਧਿਆਣਾ (ਅਭਿਸ਼ੇਕ) : ਸ਼ਹਿਰ ਦੇ ਉੱਤਰੀ ਇਲਾਕੇ 'ਚੋਂ 6 ਵਾਰ ਕਾਂਗਰਸ ਦੀ ਟਿਕਟ ਤੋਂ ਜਿੱਤੇ ਵਿਧਾਇਕ ਰਾਕੇਸ਼ ਪਾਂਡੇ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਅਸਲ 'ਚ ਰਾਕੇਸ਼ ਪਾਂਡੇ ਇਸ ਵੀਡੀਓ 'ਚ ਉਸ ਸਮੇਂ ਆਮ ਜਨਤਾ 'ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ, ਜਦੋਂ ਲੋਕਾਂ ਵਲੋਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਗਿਣਾਈਆਂ ਜਾ ਰਹੀਆਂ ਹਨ। ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਾਰ ਹੀ ਰਾਕੇਸ਼ ਪਾਂਡੇ ਭੜਕ ਗਏ। ਸਿਰਫ ਇੰਨਾ ਹੀ ਨਹੀਂ। ਇਸ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਰਾਕੇਸ਼ ਪਾਂਡੇ ਦੇ ਬਚਾਅ 'ਚ ਆ ਗਏ। ਉਨ੍ਹਾਂ ਨੇ ਵੀ ਰਾਕੇਸ਼ ਪਾਂਡੇ ਨੂੰ ਸਹੀ ਅਤੇ ਆਮ ਜਨਤਾ ਨੂੰ ਗਲਤ ਦੱਸ ਛੱਡਿਆ। ਰਵਨੀਤ ਬਿੱਟੂ ਨੇ ਕਿਹਾ ਕਿ ਰਾਕੇਸ਼ ਪਾਂਡੇ ਇਕ ਸੁਲਝੇ ਹੋਏ ਆਗੂ ਹਨ। 
ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਰਾਕੇਸ਼ ਪਾਂਡੇ ਸਿਰਫ ਲੋਕਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਵੀ ਪਿਛਲੇ ਇਕ ਸਾਲ ਤੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪਰਿਵਾਰਾਂ 'ਚ ਵੀ ਨੋਕ-ਝੋਕ ਹੋ ਜਾਂਦੀ ਹੈ, ਇਸੇ ਤਰ੍ਹਾਂ ਰਾਕੇਸ਼ ਪਾਂਡੇ ਲਈ ਆਮ ਜਨਤਾ ਵੀ ਪਰਿਵਾਰ ਦੀ ਤਰ੍ਹਾਂ ਹੀ ਹੈ। ਉਨ੍ਹਾਂ ਕਿਹਾ ਕਿ ਰਾਕੇਸ਼ ਪਾਂਡੇ ਇਕ ਸੀਨੀਅਰ ਆਗੂ ਹਨ ਅਤੇ ਉਹ ਜਨਤਾ ਨਾਲ ਅਜਿਹਾ ਵਰਤਾਓ ਨਹੀਂ ਕਰ ਸਕਦੇ।


Related News