ਹੁਸ਼ਿਆਰਪੁਰ ਦੀ ਮੁਟਿਆਰ ਨੇ ਨਿਊਜ਼ੀਲੈਂਡ ''ਚ ਗੱਡੇ ਝੰਡੇ, ਕੀਤਾ ਮਾਂ-ਬਾਪ ਦਾ ਨਾਂ ਰੌਸ਼ਨ

01/24/2019 10:53:15 AM

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਪਿੰਡ ਰਾਮ ਨਗਰ ਢੇਹਾ ਦੀ ਰਹਿਣ ਵਾਲੀ ਰਵਿੰਦਰਜੀਤ ਕੌਰ ਪਹਿਗੁਰਾ ਨੇ ਨਿਊਜ਼ੀਲੈਂਡ ਦੀ ਏਅਰ ਫੋਰਸ 'ਚ ਭਰਤੀ ਹੋ ਕੇ ਦੇਸ਼ ਦੀ ਪਹਿਲੀ ਸਿੱਖ ਮਹਿਲਾ ਬਣਨ ਦੇ ਕੀਰਤੀਮਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਏਅਰ ਫੋਰਸ 'ਚ ਕੋਈ ਵੀ ਸਿੱਖ ਮਹਿਲਾ ਆਪਣਾ ਸਥਾਨ ਬਣਾਉਣ 'ਚ ਕਾਮਯਾਬ ਨਹੀਂ ਹੋ ਸਕੀ ਹੈ। ਰਵਿੰਦਰਜੀਤ ਕੌਰ ਦੇ ਪਿਤਾ 1987 'ਚ ਨਿਊਜ਼ੀਲੈਂਡ ਚਲੇ ਗਏ ਸਨ। ਰਵਿੰਦਰ ਕੌਰ ਨੇ ਆਪਣੀ ਸਾਰੀ ਪੜ੍ਹਾਈ ਨਿਊਜ਼ੀਲੈਂਡ 'ਚ ਹੀ ਪੂਰੀ ਕੀਤੀ ਹੈ। ਜਦੋਂ ਰਵਿੰਦਰਜੀਤ ਕੌਰ ਦੇ ਏਅਰ ਫੋਰਸ 'ਚ ਭਰਤੀ ਹੋਣ ਬਾਰੇ ਜੱਦੀ ਪਿੰਡ ਰਾਮਪੁਰ ਢੇਹਾ 'ਚ ਪਤਾ ਲੱਗਾ ਤਾਂ ਇਥੇ ਰਹਿੰਦੇ ਪਰਿਵਾਰ ਵੱਲੋਂ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਗਈ। 

PunjabKesari

ਰਵਿੰਦਰ ਦੇ ਜੱਦੀ ਪਿੰਡ 'ਚ ਰਹਿ ਰਹੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰਜੀਤ ਕੌਰ ਦੇ ਪਿਤਾ ਗੁਰਪਾਲ ਸਿੰਘ ਅਤੇ ਉਸ ਦੀ ਮਾਤਾ ਮਨਵੀਰ ਕੌਰ 1987 'ਚ ਵਿਆਹ ਤੋਂ ਬਾਅਦ ਨਿਊਜ਼ੀਲੈਂਡ ਚਲੇ ਗਏ ਸਨ। ਰਵਿੰਦਰ ਦੇ ਦੋ ਛੋਟੇ ਭਰਾ ਹਨ। ਰਵਿੰਦਸ ਦੇ ਪਿਤਾ ਨੇ ਉਛੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਆਉਂਦੇ-ਜਾਂਦੇ ਰਹਿੰਦੇ ਹਨ, ਕਿਉਂਕਿ ਰਵਿੰਦਰਜੀਤ ਕੌਰ ਦੇ ਚਾਚਾ, ਤਾਏ ਅਤੇ ਉਨ੍ਹਾਂ ਦੇ ਚਚੇਰੇ ਭਰਾ ਜੱਦੀ ਪਿੰਡ 'ਚ ਪੁਰਾਣੇ ਘਰ 'ਚ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਰਵਿੰਦਰਜੀਤ ਕੌਰ ਨੇ ਸੈਕ੍ਰੇਡ ਹਾਰਟ ਲੋਅਰ ਅਤੇ ਵਿਕਟੋਰੀਆ ਯੂਨੀਵਰਸਿਟੀ, ਵੈਲਿੰਗਟਨ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਅਪ੍ਰੈਲ 2018 'ਚ ਕੌਰ ਨੇ ਹਵਾਈ ਫੌਜ 'ਚ ਪ੍ਰਵੇਸ਼ ਕਰਨ ਲਈ ਟ੍ਰੇਨਿੰਗ ਲਈ ਦਾਖਲਾ ਲਿਆ। ਉਸ ਨੇ ਪਿਛਲੇ ਸਾਲ ਦਸੰਬਰ 'ਚ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਨਿਊਜ਼ੀਲੈਂਡ 'ਚ ਏਅਰ ਫੋਰਸ ਵਜੋਂ ਭਰਤੀ ਹੋ ਕੇ ਕੀਰਤੀਮਾਨ ਹਾਸਲ ਕੀਤਾ।


shivani attri

Content Editor

Related News