ਭਵਾਨੀਗੜ੍ਹ: ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਭਾਈਚਾਰੇ 'ਚ ਰੋਸ

Sunday, Aug 11, 2019 - 12:12 PM (IST)

ਭਵਾਨੀਗੜ੍ਹ: ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਭਾਈਚਾਰੇ 'ਚ ਰੋਸ

ਭਵਾਨੀਗੜ੍ਹ (ਕਾਂਸਲ, ਵਿਕਾਸ ) - ਸੁਪਰੀਮ ਕੋਰਟ ਵਲੋਂ ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਤੋੜਨ ਦੇ ਦਿੱਤੇ ਹੁਕਮਾਂ ਦੇ ਰੋਸ ਵਜੋਂ ਭਵਾਨੀਗੜ੍ਹ ਸ਼ਹਿਰ ਵਿਖੇ ਭਾਈਚਾਰੇ ਵਲੋਂ ਬਲਿਆਲ ਰੋਡ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰੂ ਰਵਿਦਾਸ ਗੁਰੂ ਘਰ ਵਿਖੇ ਇਕੱਠੇ ਹੋਏ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਮੋਦੀ ਸਰਕਾਰ, ਕੇਜਰੀਵਾਲ ਸਰਕਾਰ ਅਤੇ ਦਿੱਲੀ ਨਗਰ ਨਿਗਮ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਬੀ.ਆਰ. ਅੰਬੇਡਕਰ ਮੰਚ ਦੇ ਪ੍ਰਧਾਨ ਚਰਨਾ ਰਾਮ, ਧਰਮਪਾਲ ਸੂਬਾ ਪ੍ਰਧਾਨ ਜਬਰ-ਜ਼ੁਲਮ ਵਿਰੋਧੀ ਫਰੰਟ ਪੰਜਾਬ, ਚੰਦ ਸਿੰਘ ਰਾਮਪੁਰਾ ਬਲਾਕ ਪ੍ਰਧਾਨ ਬੀ.ਐੱਸ.ਪੀ ਆਦਿ ਨੇ ਕਿਹਾ ਕਿ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂਘਰ ਨੂੰ ਤੋੜੇ ਜਾਣ ਨਾਲ ਪੂਰੇ ਭਾਰਤ ਸਣੇ ਵਿਦੇਸ਼ਾਂ 'ਚ ਬੈਠੇ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੌਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਰ.ਐੱਸ.ਐੱਸ. ਦੇ ਪੂਰਨ ਹਿੰਦੂ ਰਾਜ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਹੱਥ ਕੰਡੇ ਅਪਨਾਏ ਜਾ ਰਹੇ ਹਨ। ਦਿਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂਘਰ ਨੂੰ ਤੋੜਨ ਦੀ ਸਾਜਿਸ਼ ਵੀ ਇਸ ਕੜੀ ਦਾ ਇਕ ਹਿੱਸਾ ਹੈ। ਇਸ ਲਈ ਦਿੱਲੀ ਅਤੇ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਘਰ ਨੂੰ ਤੋੜ ਕੇ ਸਾਡੇ ਗੁਰੂ 'ਤੇ ਹਮਲਾ ਕੀਤਾ ਹੈ, ਜਿਸ ਨੂੰ ਹਰਗਿੱਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਉਕਤ ਗੁਰਦੁਆਰਾ ਸਾਹਿਬ ਦੀ ਉਸੇ ਥਾਂ ਪਹਿਲਾਂ ਦੇ ਆਧਾਰ 'ਤੇ ਪੂਨਰ ਉਸਾਰੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਕਤ ਗੁਰੂਘਰ ਦੀ ਪਹਿਲਾਂ ਵਾਂਗ ਪੂਨਰ ਉਸਾਰੀ ਨਹੀਂ ਕਰਵਾਈ ਤਾਂ ਸਮੂਚੇ ਭਾਈਚਾਰੇ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਰੋਸ਼ਨ ਲਾਲ ਸਾਬਕਾ ਬਲਾਕ ਪ੍ਰਧਾਨ ਬੀ.ਐੱਸ.ਪੀ, ਜਸਵਿੰਦਰ ਸਿੰਘ ਚੋਪੜਾ, ਗੋਰਾ ਲਾਲ, ਬਹਾਦਰ ਸਿੰਘ, ਗੁਰਤੇਜ ਸਿੰਘ ਕਾਦਰਾਬਾਦ ਆਦਿ ਮੌਜੂਦ ਸਨ।


author

rajwinder kaur

Content Editor

Related News