ਰਵਿਦਾਸ ਭਾਈਚਾਰੇ ਨੇ ਬਣਾਈ ਅਗਲੀ ਰਣਨੀਤੀ, ਸਰਕਾਰ ਨੂੰ ਦਿੱਤੀ ਚਿਤਾਵਨੀ

08/14/2019 1:29:22 PM

ਜਲੰਧਰ (ਸੋਨੂੰ)— ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਸਿੰਘ ਹੀਰਾ, ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਅਤੇ ਮਹੰਤ ਪਰਸ਼ੋਤਮ ਲਾਲ ਦੇਹਾਰ ਚੱਕ ਹਕੀਮ ਸਮੇਤ ਹੋਰਾਂ ਆਗੂਆਂ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਬੰਦ ਨੂੰ ਸ਼ਾਂਤਮਈ ਰਹਿ ਕੇ ਸਫਲ ਬਣਾਉਣ ਲਈ ਸਮੂਹ ਰਵਿਦਾਸ ਨਾਮਲੇਵਾ ਸੰਗਤ, ਭਗਵਾਨ ਵਾਲਮੀਕਿ ਸਮਾਜ, ਮੁਸਲਿਮ ਸਮਾਜ ਅਤੇ ਸਿੱਖ ਜੱਥੇਬੰਦੀਆਂ, ਜਿਨ੍ਹਾਂ 'ਚ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਸਟੂਡੈਂਟ ਫੈੱਡਰੇਸ਼ਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਦਿੱਤੇ ਗਏ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਨੇ 21 ਅਗਸਤ ਨੂੰ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਸਮੂਹ ਸੰਗਤ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਬੰਦ ਨੂੰ ਸਫਲ ਬਣਾਇਆ ਹੈ, ਉਸੇ ਤਰ੍ਹਾਂ ਹੀ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਵਹੀਰਾਂ ਘੋਂਤ ਕੇ ਦਿੱਲੀ ਪਹੁੰਚਣ। 

PunjabKesari

ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਿੰਨੀ ਦੇਰ ਤੱਕ ਸੰਘਰਸ਼ ਲੜ ਰਹੀਆਂ ਧਿਰਾਂ ਨੂੰ ਗੱਲਬਾਤ 'ਚ ਸ਼ਾਮਲ ਕਰਕੇ ਹੱਲ ਨਹੀਂ ਕੱਢਿਆ ਜਾਂਦਾ, ਉਨੀ ਦੇਰ ਉਹ ਚੁੱਪ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਜੋ ਸਥਾਨ ਬਦਲ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦਾ ਮੁੜ ਨਿਰਮਾਣ ਕਰਨ ਦੀ ਗੱਲ ਕੀਤੀ ਗਈ ਹੈ, ਉਸ ਨਾਲ ਸਾਡਾ ਭਾਈਚਾਰਾ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਦਿਰ ਦਾ ਮੁੜ ਨਿਰਮਾਣ ਗੁਰੂ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ 'ਤੇ ਹੀ ਕੀਤਾ ਜਾਵੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਲੋਕ ਮੰਦਿਰ ਦੀ ਜਗ੍ਹਾ ਸਾਡਾ ਸਮਾਜ ਨੂੰ ਨਹੀਂ ਦਿੱਤੀ ਜਾਂਦੀ ਅਤੇ ਉਸੇ ਸਥਾਨ 'ਤੇ ਮੰਦਿਰ ਨਹੀਂ ਬਣਦਾ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਦਿਰ ਦਾਹੁਣ 'ਤੇ ਆਪਣੀ ਗਲਤੀ ਦੀ ਮੁਆਫੀ ਨਹੀਂ ਮੰਗਦੀ। 

ਉਨ੍ਹਾਂ ਸਮੂਚੇ ਐੱਸ. ਸੀ. ਵਰਗ ਨੂੰ ਇਹ ਅਪੀਲ ਕੀਤੀ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ 'ਚ ਸ਼ਾਮਲ ਨਾ ਹੋਣ, ਕਿਉਂਕਿ ਸਾਡੇ ਗੁਰੂ ਦੇ ਘਰ ਨੂੰ ਢਾਹ ਕੇ ਸਾਡੀ ਧਾਰਮਿਕ ਆਜ਼ਾਦੀ 'ਤੇ ਹਮਲਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਮੁੱਖ ਪ੍ਰਚਾਰਕ ਜੋਗਿੰਦਰ ਪਾਲ ਜੋਹਰੀ, ਸੰਤ ਸਤਪਾਲ, ਸੰਤ ਲਾਲ ਦਾਸ ਪਿਆਲਾਂ ਵਾਲੇ, ਬਲਵੀਰ ਮਹੇ ਜ਼ਿਲਾ ਪ੍ਰਧਾਨ ਲੁਧਿਆਣਾ ਸਮੇਤ ਹੋਰ ਕਈ ਮੈਂਬਰ ਮੌਜੂਦ ਸਨ।


shivani attri

Content Editor

Related News