ਅਫ਼ਗਾਨਿਸਤਾਨ ਦੇ ਵਿਗੜ ਰਹੇ ਹਾਲਾਤ ‘ਤੇ ਰਵੀ ਸਿੰਘ ਖ਼ਾਲਸਾ ਨੇ ਜਤਾਈ ਚਿੰਤਾ

Monday, Aug 16, 2021 - 10:47 PM (IST)

ਅਫ਼ਗਾਨਿਸਤਾਨ ਦੇ ਵਿਗੜ ਰਹੇ ਹਾਲਾਤ ‘ਤੇ ਰਵੀ ਸਿੰਘ ਖ਼ਾਲਸਾ ਨੇ ਜਤਾਈ ਚਿੰਤਾ

ਜਲੰਧਰ- ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ 'ਚ ਵਿਗੜ ਰਹੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਗੜ ਰਹੇ ਹਾਲਾਤ 'ਚ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋ- ਜਨਤਕ ਥਾਂ 'ਤੇ ਫਾਇਰਿੰਗ ਕਰਨ ਦੇ ਦੋਸ਼ 'ਚ ਗਾਇਕ ਸਿੰਘਾ 'ਤੇ ਮਾਮਲਾ ਦਰਜ

PunjabKesari

ਉਨ੍ਹਾਂ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਜੋ ਅਫ਼ਗ਼ਾਨਿਸਤਾਨ 'ਚ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਦੇਖ ਅਸੀਂ ਬਹੁਤ ਚਿੰਤਤ ਹਾਂ । ਉਨ੍ਹਾਂ ਕਿਹਾ ਕਿ ਕਾਬੁਲ 'ਚ ਤਕਰੀਬਨ 300 ਦੇ ਕਰੀਬ ਘੱਟ ਗਿਣਤੀ ਪਰਿਵਾਰ ਆਪਣੀ ਜਾਨ ਬਚਾ ਕੇ ਗੁਰੂ ਘਰ ਦੇ ਅੰਦਰ ਆਸ ਲਗਾਏ ਬੈਠੇ ਹਨ ਜਿਨ੍ਹਾਂ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਬੀਬੀ ਬਾਦਲ ਨੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਲਈ ਤਿਆਰ ਹਾਂ, ਜਿਸ ਲਈ ਅਸੀਂ ਲਗਾਤਾਰ ਇੰਗਲੈਂਡ, ਕੈਨੇਡਾ ਅਤੇ ਭਾਰਤ ਦੀ ਸਰਕਾਰ ਨਾਲ ਸੰਪਰਕ ਵਿੱਚ ਹਾਂ।
 


author

Bharat Thapa

Content Editor

Related News