ਰਾਵੀ ਦਰਿਆ ''ਚ ਮੁੜ ਮਾਰਨ ਲੱਗਾ ਠਾਠਾਂ, ਕਈ ਪਿੰਡਾਂ ਵਿਚ ਦਾਖਲ ਹੋਇਆ ਪਾਣੀ
Wednesday, Sep 03, 2025 - 11:00 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ 1-2 ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਜਿੱਥੇ ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ, ਉੱਥੇ ਹੀ ਡੈਮਾਂ ਵਿਚੋਂ ਦਰਿਆ ਵਿਚ ਪਾਣੀ ਛੱਡਣ ਕਾਰਨ ਰਾਵੀ ਦਰਿਆ ਵਿਚ ਵੀ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਰਾਵੀ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਮਕੌੜਾ ਪੱਤਣ ਦੇ ਨੇੜਲੇ ਪਿੰਡਾਂ ਵੱਲ ਨੂੰ ਪਾਣੀ ਦਾ ਵਹਾਅ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਕਈ ਪਿੰਡਾਂ ਦੇ ਗਲੀਆਂ ਵਿਚ ਮੁੜ ਪਾਣੀ ਪਾਣੀ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਮੁੜ ਪਹਿਲਾਂ ਵਰਗੇ ਹਾਲਾਤ ਦਾ ਡਰ ਸਤਾਉਣ ਲੱਗ ਪਿਆ ਹੈ ਕਿਉਂਕਿ ਰਾਵੀ ਦਰਿਆ ਵੱਲੋਂ ਪਹਿਲਾਂ ਹੀ ਨੇੜਲੇ 80 ਤੋਂ 85 ਪਿੰਡਾਂ ਅੰਦਰ ਆਪਣਾ ਕਹਿਰ ਕਰਕੇ ਹੜ੍ਹ ਦੀ ਸਥਿਤੀ ਪੈਦਾ ਕੀਤੀ ਸੀ। ਇਸੇ ਕਾਰਨ ਨੇੜਲੇ ਕੁਝ ਪਿੰਡਾਂ ਅੰਦਰ ਤਾਂ ਇਸ ਦੀ ਤਬਾਹੀ ਦਾ ਅਜੇ ਅਸਰ ਖਤਮ ਨਹੀਂ ਹੋਇਆ ਤੇ ਮੁੜ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਪਾਣੀ ਨੇੜਲੇ ਪਿੰਡਾਂ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਲੋਕਾਂ ਵਿਚ ਮੁੜ ਸਹਿਮ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ''ਚ ਮੁੜ ਵਧਣਗੀਆਂ ਛੁੱਟੀਆਂ! ਸਾਹਮਣੇ ਆਈ ਨਵੀਂ ਜਾਣਕਾਰੀ
ਉਧਰ ਪਿਛਲੇ ਦੋ ਤਿੰਨ ਦਿਨਾਂ ਤੋਂ ਰਾਵੀ ਵਿਚ ਪਾਣੀ ਦਾ ਪੱਧਰ ਕਾਫੀ ਵੱਧਣ ਕਾਰਨ ਕਿਸ਼ਤੀ ਦੀ ਸੇਵਾ ਵੀ ਬੰਦ ਕੀਤੀ ਹੋਈ ਹੈ। ਜਿਸ ਕਾਰਨ ਦਰਿਆ ਦੇ ਪਰਲੇ ਪਾਸੇ ਦੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਸ਼ਾਸਨ ਵੱਲੋਂ ਐੱਨਡੀਐੱਫ. ਐਸ ਦੀਆਂ ਟੀਮਾਂ ਦੀ ਮਦਦ ਨਾਲ ਪਹੁੰਚਾਈ ਜਾ ਰਹੀ ਹੈ ਪਰ ਜੇਕਰ ਹੁਣ ਮੁੜ ਰਾਵੀ ਦਰਿਆ ਵੱਲ ਝਾਤ ਮਾਰੀ ਜਾਵੇ ਤਾਂ ਦਰਿਆ ਦਾ ਪਾਣੀ ਕਾਫੀ ਬਾਹਰ ਨੂੰ ਆਉਂਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਨੇੜਲੇ ਇਲਾਕੇ ਦੇ ਪਿੰਡਾਂ ਅੰਦਰ ਟੁੱਟੀਆਂ ਧੁਸੀਆਂ ਕਾਰਨ ਪਾਣੀ ਵੜਨਾ ਮੁੜ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਨੇ ਜਾਰੀ ਕਰ 'ਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e