ਭਲਕੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ CM ਮਾਨ
Tuesday, Aug 26, 2025 - 10:49 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਸਵੇਰੇ 9:30 ਵਜੇ ਦੀਨਾਨਗਰ ਦੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਜ਼ਿਲ੍ਹਾ ਗੁਰਦਾਸਪੁਰ ਦੀ ਦੀਨਾਨਗਰ ਤਹਿਸੀਲ ਦੇ ਰਾਵੀ ਦਰਿਆ ਨਾਲ ਲੱਗਦੇ ਕਰੀਬ 15 ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ, ਜਿੱਥੇ ਸਵੇਰ ਤੋਂ ਹੀ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਬੀ. ਐੱਸ. ਐੱਫ., ਭਾਰਤੀ ਫ਼ੌਜ ਐੱਸ. ਟੀ. ਆਰ. ਐੱਫ਼. ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨਾਲ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ।
ਹੜ੍ਹ ਕਾਰਨ ਰਾਵੀ ਦਰਿਆ ਤੋਂ 6 ਕਿਲੋਮੀਟਰ ਦੂਰੀ 'ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਜੀਵਨ ਚੱਕ, ਬੁਗਨਾ, ਗੰਜੀ ਸਮੇਤ 66 ਕੇਵੀ ਬਿਜਲੀ ਘਰ ਗਾਲਹੜੀ ਇਸ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਜਿਸ ਕਾਰਨ 66 ਕੇਵੀ ਬਿਜਲੀ ਘਰ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਅਤੇ ਇੱਥੇ ਚੱਲਣ ਵਾਲੇ ਵੱਖ-ਵੱਖ ਫੀਡਰਾਂ ਤੋਂ ਕਰੀਬ 50 ਪਿੰਡਾਂ ਦੀ ਸਪਲਾਈ ਬਿਲਕੁਲ ਗੁੱਲ ਹੋ ਗਈ ਹੈ।