ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਰਾਵੀ ਦਰਿਆ ''ਚ ਰੂੜੇ ਗੁੱਜਰ ਪਰਿਵਾਰ ਨੂੰ ਦਿੱਤੀ ਗਈ ਮਾਲੀ ਸਹਾਇਤਾ

Saturday, Aug 30, 2025 - 12:25 PM (IST)

ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਰਾਵੀ ਦਰਿਆ ''ਚ ਰੂੜੇ ਗੁੱਜਰ ਪਰਿਵਾਰ ਨੂੰ ਦਿੱਤੀ ਗਈ ਮਾਲੀ ਸਹਾਇਤਾ

ਬਮਿਆਲ(ਗੋਰਾਇਆ)- ਜਿੱਥੇ ਪਿਛਲੇ ਦਿਨਾਂ ਤੋਂ ਲਗਾਤਾਰ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਇਲਾਕਿਆਂ ਅੰਦਰ ਹੜ੍ਹ ਦੀ ਸਥਿਤੀ ਬਣੀ ਹੋਈ ਸੀ, ਇਸੇ ਤਹਿਤ ਹੀ ਸਰਹੱਦੀ ਸੈਕਟਰ ਬਮਿਆਲ ਦੇ ਪਿੰਡ ਕੋਲੀਆਂ ਵਿਖੇ ਇੱਕ ਗੁੱਜਰ ਪਰਿਵਾਰ ਦੇ ਡੇਰੇ 'ਚ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਤਿੰਨ ਬੱਚਿਆਂ ਸਮੇਤ ਇੱਕ ਉਨ੍ਹਾਂ ਦੀ ਦਾਦੀ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਰੁੜ ਗਈ।

ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ

ਅੱਜ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਲੀ ਸਹਾਇਤਾ ਵਜੋਂ ਪੰਜਾਹ ਹਜ਼ਾਰ ਦੀ ਨਗਦ ਰਾਸ਼ੀ ਦਿੱਤੀ ਗਈ ਅਤੇ ਸਰਕਾਰ ਕੋਲੋਂ ਵੀ ਉਨ੍ਹਾਂ ਦੀ ਸਹਾਇਤਾ ਲਈ ਮੁਆਜ਼ਵੇ ਦੀ ਰਾਸ਼ੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਗੁੱਜਰ ਭਾਈਚਾਰੇ ਦੇ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News