ਰਵੀ ਗਿੱਲ ਖ਼ੁਦਕੁਸ਼ੀ ਮਾਮਲਾ: ਚੌਥਾ ਮੁਲਜ਼ਮ ਰਾਜੇਸ਼ ਕਪਿਲ ਚੰਡੀਗੜ੍ਹ ਤੋਂ ਗ੍ਰਿਫ਼ਤਾਰ

Monday, Aug 21, 2023 - 06:42 PM (IST)

ਜਲੰਧਰ (ਵਰੁਣ)- ਜਲੰਧਰ ਪੁਲਸ ਨੇ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ ਵਿੱਚ ਚੌਥੇ ਫਰਾਰ ਚੱਲ ਰਹੇ ਮੁਲਜ਼ਮ ਪੱਤਰਕਾਰ ਰਾਜੇਸ਼ ਕਪਿਲ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਰਾਜੇਸ਼ ਚੰਡੀਗੜ੍ਹ ਵਿੱਚ ਕਿਸੇ ਦੇ ਘਰ ਰਹਿ ਰਿਹਾ ਸੀ। ਉਥੇ ਹੀ ਇਹ ਵੀ ਦੱਸਣਯੋਗ ਹੈ ਕਿ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮ ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।

ਐਤਵਾਰ ਰਾਤ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਨੇ ਬੀਤੇ ਦਿਨੀਂ ਲੁਧਿਆਣਾ 'ਚ ਕੋਈ ਜ਼ਹਿਰੀਲੀ ਵਸਤੂ ਖਾ ਲਈ ਸੀ, ਜਿਸ ਤੋਂ ਬਾਅਦ ਉਹ ਫੇਸਬੁੱਕ 'ਤੇ ਲਾਈਵ ਹੋਏ ਸਨ। ਰਾਜੇਸ਼ ਕਪਿਲ ਦੀ ਗ੍ਰਿਫ਼ਤਾਰੀ ਬਾਰੇ ਕਿਸੇ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਰਵੀ ਗਿੱਲ ਦੇ ਪਰਿਵਾਰ ਨੂੰ ਫੋਨ ਕਰਕੇ ਕਿਹਾ ਹੈ ਕਿ ਰਾਜੇਸ਼ ਕਪਿਲ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜੇਕਰ ਉਹ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਨਾ ਚਾਹੁੰਦੇ ਹਨ ਤਾਂ ਉਹ ਰਾਜੇਸ਼ ਨੂੰ ਵਿਖਾ ਸਕਦੇ ਹਨ।

ਇਹ ਵੀ ਪੜ੍ਹੋ- ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਖੋਲ੍ਹੇ ਵੱਡੇ ਰਾਜ਼

PunjabKesari

ਇਥੇ ਦੱਸਣਯੋਗ ਹੈ ਕਿ ਮੀਡੀਆ ਕਰਮਚਾਰੀ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ’ਚ ਹੁਣ ਨਵਾਂ ਮੋੜ ਆ ਚੁੱਕਾ ਹੈ। ਦਰਅਸਲ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ਵਿਚ ਪੁਲਸ ਦੀ ਲਾਪ੍ਰਵਾਹੀ ਕਾਰਨ ਮਾਮਲਾ ਫਿਰ ਭਖ ਗਿਆ ਹੈ। ਪੁਲਸ ਨੇ ਨਾਮਜ਼ਦ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਪੀੜਤ ਪਰਿਵਾਰ ਨੂੰ ਰਵੀ ਗਿੱਲ ਦਾ ਅੰਤਿਮ ਸੰਸਕਾਰ ਕਰਨ ਲਈ ਮਨਾ ਲਿਆ ਸੀ। ਰਵੀ ਗਿੱਲ ਦਾ ਸਸਕਾਰ ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਸੀ। ਪੁਲਸ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਕੀਰਤੀ ਗਿੱਲ ਅਤੇ ਉਸ ਦਾ ਭਰਾ ਸ਼ੁਭਮ ਗ੍ਰਿਫ਼ਤਾਰ ਹੋ ਚੁੱਕੇ ਹਨ ਪਰ ਸ਼ਾਮ 7 ਵਜੇ ਦੇ ਕਰੀਬ ਕੀਰਤੀ ਗਿੱਲ, ਉਸ ਦਾ ਭਰਾ ਸ਼ੁਭਮ ਗਿੱਲ ਅਤੇ ਗੋਰਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ।

PunjabKesari

ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ
ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਥਾਣਾ ਨੰਬਰ ਚਾਰ ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਐੱਸ. ਐੱਚ. ਓ. 'ਤੇ ਰਵੀ ਦੇ ਪਰਿਵਾਰ ਨੂੰ ਕੀਰਤੀ ਅਤੇ ਸ਼ੁਭਮ ਗਿੱਲ ਦੀ ਗ੍ਰਿਫ਼ਤਾਰੀ ਦੀ ਝੂਠੀ ਜਾਣਕਾਰੀ ਦੇਣ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਏ.ਐੱਸ.ਆਈ. ਬਲਕਰਨ ਸਿੰਘ ਪੁਲਸ ਸਟੇਸ਼ਨ ਨਿਊ ਬਾਰਾਂਦਾਰੀ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਕਿ ਕਿੱਥੇ ਲਾਪਰਵਾਹੀ ਵਰਤੀ ਗਈ ਹੈ। 

33.24 ਮਿੰਟ ਦੇ ਲਾਈਵ ’ਚ ਖ਼ੁਦ ਨੂੰ ਬੇਕਸੂਰ ਦੱਸ ਰਹੇ ਸਨ ਤਿੰਨੋਂ
ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਸ਼ਾਮ 7 ਵਜੇ ਦੇ ਕਰੀਬ ਫੇਸਬੁੱਕ ਆਈ ਰਾਹੀਂ ਲਾਈਵ ਹੋਏ। ਉਹ 33.24 ਮਿੰਟ ਤੱਕ ਲਾਈਵ ਰਹੇ, ਜਿਸ ’ਚ ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਖ਼ੁਦ ਨੂੰ ਬੇਕਸੂਰ ਦੱਸ ਰਹੇ ਸਨ। ਕੀਰਤੀ ਨੇ ਦੱਸਿਆ ਕਿ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਵੀ 2 ਅਗਸਤ ਨੂੰ ਹਾਰਪਿਕ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਦੇ ਦਿਲ ’ਚ ਅਜਿਹਾ ਕੁਝ ਨਹੀਂ ਸੀ, ਜਿਸ ਕਾਰਨ ਉਸ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ। ਸ਼ੁਭਮ ਅਤੇ ਗੋਰਾ ਵੀ ਖ਼ੁਦ ਨੂੰ ਬੇਕਸੂਰ ਦੱਸਦੇ ਰਹੇ ਜਿਨ੍ਹਾਂ ਨੇ ਕਿਹਾ ਕਿ ਰਵੀ ਉਨ੍ਹਾਂ ਦਾ ਭਰਾ ਸੀ ਅਤੇ ਉਹ ਕੀਰਤੀ ਅਤੇ ਰਵੀ ਦੇ ਮਾਮਲੇ ’ਚ ਕਦੇ ਨਹੀਂ ਆਏ। ਕੀਰਤੀ ਨੇ ਕਿਹਾ ਕਿ ਨਾ ਤਾਂ ਉਸ ਨੇ ਰਵੀ ਨੂੰ ਕਦੇ ਬਲੈਕਮੇਲ ਕੀਤਾ ਅਤੇ ਨਾ ਹੀ ਉਸ ਦਾ ਤਲਾਕ ਕਰਵਾਇਆ। ਹਾਲਾਂਕਿ ਉਸ ਨੇ ਉਸ ਦਾ ਸਾਥ ਜ਼ਰੂਰ ਦਿੱਤਾ ਸੀ। ਲਾਈਵ ਦੌਰਾਨ ਤਿੰਨਾਂ ਦੇ ਮੂੰਹ 'ਚੋਂ ਝੱਗ ਵੀ ਨਿਕਲ ਰਹੀ ਸੀ, ਜੋ ਉਲਟੀਆਂ ਕਰਦੇ ਵੀ ਨਜ਼ਰ ਆ ਰਹੇ ਸਨ। ਸ਼ੁਭਮ ਨੇ ਮੰਨਿਆ ਕਿ ਉਨ੍ਹਾਂ ਦਾ ਜੋ ਪੈਸੇ ਦਾ ਹਿਸਾਬ ਸੀ, ਉਸ ਨੇ ਰਵੀ ਨੂੰ 80 ਹਜ਼ਾਰ ਰੁਪਏ ਹੋਰ ਦੇਣੇ ਸਨ ਅਤੇ ਬਾਕੀ ਦੇ ਦਿੱਤੇ ਸਨ। ਕੀਰਤੀ ਨੇ ਕਿਹਾ ਕਿ 10 ਕਰੋੜ ਦੀ ਕੋਈ ਗੱਲ ਨਹੀਂ ਹੈ। ਬਾਕੀ ਸਾਰੀ ਚੈਟਿੰਗ ਉਸ ਦੇ ਮੋਬਾਇਲ ’ਚ ਹੈ, ਜਿਸ ਕਾਰਨ ਪੁਲਸ ਨੂੰ ਵੀ ਕਲੀਅਰ ਹੋ ਜਾਵੇਗਾ ਕਿ ਉਸ ਦੀ ਚੁੱਪੀ ਉਸ ਨੂੰ ਗਲਤ ਬਣਾ ਬੈਠੀ।

PunjabKesari

ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ

ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਲਾਈਵ ਹੋਏ ਸਨ ਤਿੰਨੋਂ
ਕੀਰਤੀ ਗਿੱਲ, ਸ਼ੁਭਮ ਗਿੱਲ ਤੇ ਗੋਰਾ ਜਦ ਲਾਈਵ ਹੋਏ ਤਾਂ ਉਹ ਉਲਟੀਆਂ ਕਰ ਰਹੇ ਸਨ। ਮੂੰਹ ’ਚੋਂ ਝੱਗ ਵੀ ਨਿਕਲ ਰਹੀ ਸੀ। ਤਿੰਨਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਕੀਰਤੀ ਲਾਈਵ ’ਚ ਇਹ ਵੀ ਕਹਿ ਰਹੀ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਹ ਜੇਲ ਜਾਂਦੀ ਹੈ ਜਾਂ ਕਿਤੇ ਹੋਰ ਪਰ ਉਸ ਦੀ ਭੈਣ ਤੇ ਭਤੀਜੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹ ਕਦੇ ਨਹੀਂ ਚਾਹੁੰਦੀ ਸੀ ਕਿ ਰਵੀ ਅਜਿਹਾ ਕਦਮ ਚੁੱਕੇ। ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ’ਚ ਬਹੁਤ ਵਧੀਆ ਰਿਸ਼ਤਾ ਸੀ ਪਰ ਅਜਿਹਾ ਕਿਵੇਂ ਹੋ ਗਿਆ। ਉਸ ਨੇ ਇਹ ਵੀ ਮੰਗ ਕੀਤੀ ਕਿ ਪੁਲਸ ਸੁਸਾਈਡ ਨੋਟ ਦੀ ਵੀ ਜਾਂਚ ਕਰੇ, ਕਿਉਂਕਿ ਰਵੀ ਇਸ ਤਰ੍ਹਾਂ ਨਹੀਂ ਲਿਖ ਸਕਦਾ। ਤਿੰਨਾਂ ਨੂੰ ਐਂਬੂਲੈਂਸ ਰਾਹੀਂ ਦੇਰ ਰਾਤ ਜਲੰਧਰ ਲਿਆਂਦਾ ਗਿਆ।

ਇਹ ਵੀ ਪੜ੍ਹੋ- ਕੁਝ ਦਿਨ ਪਹਿਲਾਂ ਕੈਨੇਡਾ 'ਚ ਪੱਕੇ ਹੋਏ ਨੌਜਵਾਨ ਦੀ ਘਰ ਪੁੱਜੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News