ਘਰ-ਘਰ ਰਾਸ਼ਨ ਸਕੀਮ ਨੂੰ ਲੈ ਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਖੀ ਵੱਡੀ ਗੱਲ

Sunday, Aug 14, 2022 - 06:31 PM (IST)

ਘਰ-ਘਰ ਰਾਸ਼ਨ ਸਕੀਮ ਨੂੰ ਲੈ ਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਖੀ ਵੱਡੀ ਗੱਲ

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੀ ਦ੍ਰਿੜ ਵਚਨਬੱਧਤਾ ਨਾਲ ਸੂਬਾ ਸਰਕਾਰ ਇਸ ਸਾਲ 1 ਅਕਤੂਬਰ ਤੋਂ ਆਟੇ ਦੀ ਹੋਮ ਡਿਲਿਵਰੀ ਸੇਵਾ ਦੀ ਸ਼ੁਰੂਆਤ ਕਰੇਗੀ। ਇਸ ਯੋਜਨਾ ਨੂੰ ਸੂਬੇ ਭਰ ਵਿਚ ਇਕੋ ਪੜਾਅ ’ਚ ਲਾਗੂ ਕੀਤਾ ਜਾਵੇਗਾ। ਪੂਰੇ ਸੂਬੇ ਨੂੰ ਅੱਠ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ ਐੱਨ.ਐੱਫ.ਐੱਸ.ਏ. ਅਧੀਨ ਰਜਿਸਟਰ ਹਰੇਕ ਲਾਭਪਾਤਰੀ ਨੂੰ ਆਟਾ ਦੀ ਹੋਮ ਡਿਲਿਵਰੀ ਦਾ ਬਦਲ ਦਿੱਤਾ ਜਾਵੇਗਾ। ਕੋਈ ਵੀ ਲਾਭਪਾਤਰੀ ਜੋ ਖੁਦ ਡਿੱਪੂ ਤੋਂ ਕਣਕ ਲੈਣਾ ਚਾਹੁੰਦਾ ਹੈ, ਉਸ ਕੋਲ ਮੁਫ਼ਤ ਵਿਚ ਢੁਕਵੇਂ ਆਈ.ਟੀ. ਦਖਲ ਨਾਲ ਇਸ ਦੀ ਚੋਣ ਕਰਨ ਦਾ ਬਦਲ ਹੋਵੇਗਾ। ਰਾਸ਼ਣ ਦੀ ਵੰਡ ਹੁਣ ਤਿਮਾਹੀ ਦੀ ਥਾਂ ਮਹੀਨਾਵਾਰ ਢੰਗ ਨਾਲ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇੰਨੇ ਦਿਨ ਜਾਮ ਰਹੇਗਾ ਚੱਕਾ, ਹੋ ਸਕਦੀ ਹੈ ਖੱਜਲ-ਖੁਆਰੀ

ਮੰਤਰੀ ਨੇ ਕਿਹਾ ਕਿ ਹੋਮ ਡਿਲਿਵਰੀ ਸੇਵਾ ਮੋਬਾਈਲ ਫੇਅਰ ਪ੍ਰਾਈਸ ਸ਼ੌਪਸ (ਐੱਮ.ਪੀ.ਐੱਸ.) ਦੀ ਧਾਰਨਾ ਨੂੰ ਪੇਸ਼ ਕਰੇਗੀ। ਮੰਤਰੀ ਨੇ ਅੱਗੇ ਕਿਹਾ ਕਿ ਐੱਮ.ਪੀ.ਐੱਸ. ਇਕ ਟਰਾਂਸਪੋਰਟ ਵਾਹਨ ਹੋਵੇਗਾ, ਜਿਸ ਵਿਚ ਲਾਜ਼ਮੀ ਤੌਰ 'ਤੇ ਜੀ.ਪੀ.ਐਸ. ਸਹੂਲਤ ਅਤੇ ਕੈਮਰੇ ਲੱਗੇ ਹੋਣਗੇ ਤਾਂ ਜੋ ਲਾਭਪਾਤਰੀ ਨੂੰ ਆਟਾ ਸੌਂਪਣ ਨੂੰ ਲਾਈਵ ਸਟ੍ਰੀਮ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਹਨ ਵਿਚ ਲਾਜ਼ਮੀ ਤੌਰ ’ਤੇ ਭਾਰ ਤੋਲਣ ਦੀ ਸਹੂਲਤ ਹੋਵੇਗੀ ਤਾਂ ਜੋ ਲਾਭਪਾਤਰੀ ਨੂੰ ਆਟਾ ਦੀ ਡਿਲਿਵਰੀ ਤੋਂ ਪਹਿਲਾਂ ਇਸ ਦੇ ਵਜ਼ਨ ਬਾਰੇ ਸੰਤੁਸ਼ਟ ਕੀਤਾ ਜਾ ਸਕੇ। ਐੱਮ.ਪੀ.ਐੱਸ. ਵਾਹਨ ਵਿਚ ਬਾਇਓਮੀਟ੍ਰਿਕ ਤਸਦੀਕ, ਲਾਭਪਾਤਰੀ ਨੂੰ ਸੌਂਪਣ ਲਈ ਪ੍ਰਿੰਟ ਕੀਤੀ ਵਜ਼ਨ ਸਲਿੱਪ ਆਦਿ ਸਾਰੀਆਂ ਲਾਜ਼ਮੀ ਜ਼ਰੂਰਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਾਰੇ ਐੱਮ.ਪੀ.ਐੱਸ. ਲਾਇਸੰਸ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਕੀਤੇ ਜਾਣਗੇ। ਐੱਨ.ਐੱਫ.ਐੱਸ.ਏ. ਤਹਿਤ ਐੱਮ.ਪੀ.ਐੱਸ. ਨੂੰ 'ਫੇਅਰ ਪ੍ਰਾਈਸ ਸ਼ੌਪਸ' ਵਰਗਾ ਦਰਜਾ ਦਿੱਤਾ ਜਾਵੇਗਾ। ਸਿਰਫ਼ ਐੱਮ.ਪੀ.ਐੱਸ. ਹੀ ਆਟਾ ਦੀ ਹੋਮ ਡਿਲਿਵਰੀ ਦੀ ਸਹੂਲਤ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਗਈ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ

ਕੈਬਨਿਟ ਮੰਤਰੀ ਨੇ ਕਿਹਾ ਕਿ ਐੱਨ.ਐੱਫ.ਐੱਸ.ਏ. ਦੇ ਲਾਭਪਾਤਰੀਆਂ ਨੂੰ ਆਟਾ ਦੀ ਸਫਲਤਾਪੂਰਵਕ ਹੋਮ ਡਿਲਿਵਰੀ ਲਈ ਲੋੜੀਂਦੀਆਂ ਸਾਰੀਆਂ ਗਤੀਵਿਧੀਆਂ ਵਾਸਤੇ ਮਾਰਕਫੈੱਡ ਵੱਲੋਂ ਸਪੈਸ਼ਲ ਪਰਪਸ ਵਹੀਕਲ ਤਿਆਰ ਕੀਤਾ ਜਾਵੇਗਾ। ਸੂਬਾ ਸਰਕਾਰ ਕਣਕ ਨੂੰ ਆਟਾ ਵਿਚ ਪੀਸਣ ਦਾ ਸਾਰਾ ਖਰਚਾ ਖੁਦ ਸਹਿਣ ਕਰੇਗੀ ਭਾਵੇਂ ਐੱਨ.ਐੱਫ.ਐੱਸ.ਏ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਖਰਚਾ ਲਾਭਪਾਤਰੀ ਤੋਂ ਵਸੂਲਣ ਲਈ ਕਿਹਾ ਗਿਆ ਹੈ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਸਥਾਨਕ ਆਟਾ ਚੱਕੀ ਤੋਂ ਕਣਕ ਨੂੰ ਆਟਾ ਵਿਚ ਪੀਸਣ ਲਈ ਆਉਣ ਵਾਲੇ ਖਰਚੇ ਦੇ ਸਬੰਧ ਵਿਚ ਲਾਭਪਾਤਰੀਆਂ ਨੂੰ ਲਗਭਗ 170 ਕਰੋੜ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਲੋਕਾਂ ਨੇ ਭਰੇ ਬਾਜ਼ਾਰ ’ਚ ਚਾੜ੍ਹਿਆ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ, ਕਰਤੂਤ ਜਾਣ ਹੋਵੋਗੇ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News