ਲਿਫਟ ਦੇਣ ਦੇ ਬਹਾਨੇ ਔਰਤ ਨਾਲ ਕੀਤਾ ਜਬਰ-ਜ਼ਨਾਹ, 2 ਖਿਲਾਫ ਕੇਸ ਦਰਜ
Monday, Sep 18, 2017 - 02:23 PM (IST)

ਫ਼ਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਆਵਲਾ) - ਇਕ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਮੋਟਰਸਾਈਕਲ 'ਤੇ ਬਿਠਾ ਲਿਜਾਣ ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਅਮੀਰਖਾਸ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਹ ਆਪਣੇ ਮਾਮੇ ਦੇ ਲੜਕੇ ਹਰੀਸ਼ ਕੁਮਾਰ ਨਾਲ ਮੋਟਰਸਾਈਕਲ 'ਤੇ ਆ ਰਹੀ ਸੀ ਤਾਂ ਰਸਤੇ ਵਿਚ ਮੋਟਰਸਾਈਕਲ ਦਾ ਤੇਲ ਖਤਮ ਹੋਣ ਕਰ ਕੇ ਉਹ ਪੈਦਲ ਆ ਰਹੀ ਸੀ। ਉਥੇ ਵਸਾਖਾ ਸਿੰਘ ਤੇ ਗੁਰਦੀਪ ਸਿੰਘ ਮੋਟਰਸਾਈਕਲ 'ਤੇ ਆਏ ਤੇ ਲਿਫਟ ਦੇਣ ਦੇ ਬਹਾਨੇ ਉਸ ਨੂੰ ਨਾਲ ਲੈ ਕੇ ਚਲੇ ਗਏ। ਸ਼ਿਕਾਇਤਕਰਤਾ ਅਨੁਸਾਰ ਨਾਮਜ਼ਦ ਲੋਕਾਂ ਨੇ ਉਸ ਨੂੰ ਰਸਤੇ ਵਿਚ ਤਰਪਾਲ ਕੇ ਰਕਬਾ ਦੇ ਖੇਤਾਂ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਨਾਜਜ਼ਦ ਲੋਕਾਂ ਦੇ ਖਿਲਾਫ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।