ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼

Sunday, Oct 04, 2020 - 09:03 AM (IST)

ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼

ਲੁਧਿਆਣਾ (ਜ.ਬ.) : ਵਿਆਹ ਦਾ ਝਾਂਸਾ ਦੇ ਕੇ 38 ਸਾਲਾ ਇਕ ਤਲਾਕਸ਼ੁਦਾ ਜਨਾਨੀ ਨਾਲ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਡਵੀਜ਼ਨ-7 ਦੀ ਪੁਲਸ ਨੇ ਪਠਾਨਕੋਟ ਦੇ ਤਾਰਾਗੜ੍ਹ ਦੇ ਸੁਰੇਸ਼ ਸੈਣੀ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਖ਼ਿਲਾਫ਼ ਪੀੜਤਾ ਦਾ ਧਨ ਹੜੱਪਣ ਦਾ ਵੀ ਦੋਸ਼ ਹੈ।

ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ, DGP ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਇਕ ਸਮੇਂ ਮੁਲਜ਼ਮ ਸੁਰੇਸ਼ ਸੈਣੀ ਉਸ ਦੇ ਸਹੁਰੇ ਘਰ 'ਚ ਕਿਰਾਏ ’ਤੇ ਰਹਿੰਦਾ ਸੀ। ਜਦੋਂ ਉਸ ਦਾ ਪਤੀ ਉਸ ਨੂੰ ਅਤੇ ਬੱਚਿਆਂ ਨੂੰ ਮਾਰਦਾ-ਕੁੱਟਦਾ ਸੀ ਤਾਂ ਮੁਲਜ਼ਮ ਉਨ੍ਹਾਂ ਦਾ ਵਿੱਚ-ਬਚਾਅ ਕਰਦਾ ਸੀ ਅਤੇ ਉਨ੍ਹਾਂ ਨਾਲ ਹਮਦਰਦੀ ਦਿਖਾਉਂਦਾ ਸੀ ਪਰ ਜਦੋਂ ਮੁਲਜ਼ਮ ਨੂੰ ਲੈ ਕੇ ਉਸ ਦੇ ਘਰ 'ਚ ਝਗੜਾ ਹੋਣ ਲੱਗਾ ਤਾਂ ਸੁਰੇਸ਼ ਤੋਂ ਘਰ ਖਾਲੀ ਕਰਵਾ ਲਿਆ ਗਿਆ।

ਇਹ ਵੀ ਪੜ੍ਹੋ : ਸੁਖ਼ਦ ਖ਼ਬਰ : 3 ਮਹੀਨਿਆਂ ਬਾਅਦ 'ਮੋਹਾਲੀ' ਵਾਸੀਆਂ ਨੂੰ ਰਾਹਤ, 'ਕੋਰੋਨਾ' ਨਾਲ ਨਹੀਂ ਹੋਈ ਕੋਈ ਮੌਤ

ਇਕ ਦਿਨ ਮੁਲਜ਼ਮ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸ ਦੇ ਪਤੀ ਨੇ ਅਦਾਲਤ 'ਚ ਕੇਸ ਦਾਇਰ ਕੀਤਾ ਹੈ, ਜਿਸ 'ਚ ਨਾਜਾਇਜ਼ ਸੰਬੰਧਾਂ ਨੂੰ ਆਧਾਰ ਬਣਾਇਆ ਗਿਆ ਹੈ। ਇਹ ਗੱਲ ਜਦੋਂ ਉਸ ਨੇ ਆਪਣੇ ਪਤੀ ਤੋਂ ਪੁੱਛੀ ਤਾਂ ਪਤੀ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ’ਤੇ ਮੁਲਜ਼ਮ ਨੇ ਉਸ ਨੂੰ ਤਲਾਕ ਲਈ ਉਕਸਾਇਆ ਅਤੇ ਉਸ ਦਾ ਉਸ ਦੇ ਪਤੀ ਤੋਂ ਤਲਾਕ ਕਰਵਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਵੱਖ-ਵੱਖ ਥਾਵਾਂ ’ਤੇ ਪਤਨੀ ਵਜੋਂ ਕਿਰਾਏ ’ਤੇ ਰੱਖਿਆ ਅਤੇ ਲਗਾਤਾਰ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਇਹ ਵੀ ਪੜ੍ਹੋ : ਮੌਜ-ਮਸਤੀ ਕਰਦੇ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਇਕ ਦੀ ਮੌਤ

ਜਦੋਂ ਪੀੜਤਾ ਵਿਆਹ ਦਾ ਕਹਿੰਦੀ ਤਾਂ ਮੁਲਜ਼ਮ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦਾ ਸੀ ਪਰ ਜਦੋਂ ਉਸ ਨੇ ਦਬਾਅ ਪਾਇਆ ਤਾਂ ਮੁਲਜ਼ਮ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ, ਜਿਸ ਨੇ ਪੀੜਤਾ ਦੇ ਹੋਸ਼ ਉਡਾ ਛੱਡੇ। ਪੀੜਤਾ ਦਾ ਦੋਸ਼ ਹੈ ਕਿ ਤਲਾਕ ਦੌਰਾਨ ਸੈਟਲਮੈਂਟ 'ਚ ਜੋ ਰਕਮ ਉਸ ਨੂੰ ਮੁਆਵਜ਼ੇ ਵਜੋਂ ਮਿਲੀ ਸੀ, ਮੁਲਜ਼ਮ ਉਹ ਵੀ ਹੜੱਪ ਗਿਆ ਅਤੇ ਬਾਅਦ 'ਚ ਵਿਆਹ ਕਰਨ ਤੋਂ ਵੀ ਮੁੱਕਰ ਗਿਆ ਅਤੇ ਉਸ ਦੀ ਰਕਮ ਵੀ ਨਹੀਂ ਮੋੜੀ, ਜਿਸ 'ਤੇ ਉਸ ਨੂੰ ਕਾਨੂੰਨ ਦਾ ਸਹਾਰਾ ਲੈਣਾ ਪਿਆ।



 


author

Babita

Content Editor

Related News