ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ ''ਤੇ ਲਿਜਾ ਰੋਲ੍ਹੀ ਇੱਜ਼ਤ

9/7/2020 8:56:11 AM

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਰਾਸ਼ਟਰੀ ਮਾਰਗ ’ਤੇ ਪੈਂਦੇ ਇਕ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਖ਼ੇਤ ’ਚ ਮੋਟਰ ’ਤੇ ਲਿਜਾ ਕੇ ਇਕ ਵਿਧਵਾ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਪਿੱਛੋ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਵੱਲੋਂ ਕਿਸੇ ਨੂੰ ਦੱਸਣ ਦੀ ਸੂਰਤ ’ਚ ਪਿਸਤੌਲ ਦਿਖਾ ਕੇ ਪੀੜਤ ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਇਹ ਵੀ ਪੜ੍ਹੋ : ਖੰਨਾ ਥਾਣੇ 'ਚ ਪਿਓ-ਪੁੱਤ ਨੂੰ ਨੰਗਾ ਕਰਕੇ ਵਾਇਰਲ ਕੀਤੀ ਸੀ ਵੀਡੀਓ, ਮਾਮਲੇ 'ਚ ਆਇਆ ਨਵਾਂ ਮੋੜ

ਥਾਣਾ ਨੰਦਗੜ੍ਹ ਦੇ ਮੁਖੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤਾ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ 15 ਸਾਲ ਪਹਿਲਾ ਉਸ ਦਾ ਵਿਆਹ ਕ੍ਰਿਸ਼ਨ ਨਾਲ ਹੋਇਆ ਸੀ, ਜਿਸ ਦੇ ਇਕ ਲੜਕਾ ਵੀ ਹੈ। ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਤੋਂ ਬਾਅਦ ਉਹ ਆਪਣੀ ਭੈਣ ਜਸਵਿੰਦਰ ਕੌਰ ਕੋਲ ਆ ਕੇ ਰਹਿਣ ਲੱਗ ਪਈ। ਉਸ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾ ਉਸ ਦੀ ਭੈਣ ਵੱਲੋਂ ਆਪਣੇ ਘਰ ਜਗਰਾਤਾ ਕਰਵਾਇਆ ਸੀ, ਜਿੱਥੇ ਉਸ ਦੀ ਮੁਲਾਕਾਤ ਪਿੰਡ ਦੇ ਹੀ ਰਾਜਵਿੰਦਰ ਸਿੰਘ ਉਰਫ਼ ਰਾਜੂ ਨਾਲ ਹੋਈ, ਜਿੱਥੇ ਉਸ ਨਾਲ ਅਨੈਤਿਕ ਸਬੰਧ ਬਣ ਗਏ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਤੋਂ 'ਕੁੱਲੂ' ਲਈ ਸਿੱਧੀ ਉਡਾਣ ਕੱਲ੍ਹ ਤੋਂ ਸ਼ੁਰੂ

ਰਾਜਵਿੰਦਰ ਸਿੰਘ ਨੇ ਉਸ ਨੂੰ ਭਰੋਸਾ ਦੁਆਇਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਉਸ ਨਾਲ ਵਿਆਹ ਕਰਵਾਏਗਾ। ਬੀਤੇ ਦਿਨੀਂ ਰਾਜਵਿੰਦਰ ਨੇ ਉਸ ਨੂੰ ਬਠਿੰਡਾ ਅਦਾਲਤ ’ਚ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਬਾਦਲ ਵਾਲੇ ਮੋੜ ’ਤੇ ਬੁਲਾ ਲਿਆ, ਉੱਥੋਂ ਰਾਜਵਿੰਦਰ ਉਸ ਨੂੰ ਕਾਰ ’ਤੇ ਬਿਠਾ ਕੇ ਅਦਾਲਤ ਜਾਣ ਦੀ ਬਜਾਏ ਆਪਣੇ ਖ਼ੇਤ ’ਚ ਲੱਗੀ ਮੋਟਰ ’ਤੇ ਲੈ ਗਿਆ, ਜਿੱਥੇ ਪਹਿਲਾ ਤੋਂ ਹੀ ਮੌਜੂਦ ਉਸ ਦਾ ਦੋਸਤ ਚਰਨਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਨੇ ਲੱਭੀ 'ਕੋਰੋਨਾ' ਦੀ ਦਵਾਈ, ਵੀਡੀਓ ਵਾਇਰਲ 'ਤੇ ਮਚ ਗਈ ਦੁਹਾਈ!

ਰਾਜਵਿੰਦਰ ਸਿੰਘ ਨੇ ਉਸ ਦੀ ਮਰਜੀ ਤੋਂ ਬਿਨਾ ਉਸ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਡੰਡੇ ਨਾਲ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮ ਵਲੋਂ ਦੱਸਣ ਦੀ ਸੂਰਤ ’ਚ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਵੱਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਰਾਜਵਿੰਦਰ ਸਿੰਘ ਪੁੱਤਰ ਲਾਭ ਸਿੰਘ ਤੇ ਚਰਨਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


 


Babita

Content Editor Babita