ਹਵਸ ''ਚ ਅੰਨ੍ਹੇੇ ਨੇ ਧੀ ਵਰਗੀ ਮਾਸੂਮ ਦੀ ਇੱਜ਼ਤ ਰੋਲੀ, ਕਾਸੇ ਜੋਗੇ ਨਾ ਛੱਡੇ ਮਾਪੇ

09/25/2017 2:25:47 PM

ਖਰੜ (ਸ. ਹ., ਰਣਬੀਰ, ਅਮਰਦੀਪ) : ਖਰੜ ਸਿਟੀ ਪੁਲਸ ਨੇ ਐੱਲ. ਆਈ. ਸੀ. ਕਾਲੋਨੀ 'ਚ ਰਹਿਣ ਵਾਲੀ 12 ਸਾਲਾ ਧੀ ਵਰਗੀ ਮਾਸੂਮ ਬੱਚੀ ਨਾਲ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਦੋਸ਼ੀ ਨੇ ਉਸ ਦੀ ਇੱਜ਼ਤ ਰੋਲ ਛੱਡੀ। ਇਸ ਘਟਨਾ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਫਿਲਹਾਲ ਪੁਲਸ ਨੇ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਹਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣੇ ਦੇ ਐੱਸ. ਐੱਚ. ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਸ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਛੇਵੀਂ ਜਮਾਤ ਦੀ ਵਿਦਿਆਰਥਣ ਹੈ ਜੋ ਕਿ 18 ਸਤੰਬਰ ਤੋਂ ਘਰੋਂ ਗਾਇਬ ਸੀ ਤੇ ਉਸ ਸਬੰਧੀ 20 ਸਤੰਬਰ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਖਰੜ ਥਾਣੇ ਵਿਚ ਦਿੱਤੀ ਗਈ ਸੀ ਤੇ ਉਹ 22 ਸਤੰਬਰ ਨੂੰ ਵਾਪਸ ਆ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਨੂੰ ਹਨੀ ਨਾਂ ਦਾ ਦੋਸ਼ੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਤੇ ਪਾਣੀ ਵਾਲੀ ਟੈਂਕੀ ਦੇ ਨੇੜੇ ਉਸ ਨਾਲ ਉਸ ਨੇ ਜਬਰ-ਜ਼ਨਾਹ ਕੀਤਾ। ਐੱਸ. ਐੱਚ. ਓ. ਨੇ ਦੱਸਿਆ ਕਿ ਪੀੜਤ ਲੜਕੀ ਦਾ ਅਦਾਲਤ 'ਚ ਬਿਆਨ ਦਰਜ ਕਰਵਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਇਸ ਲੜਕੀ ਦਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਇਕ ਟੀਮ ਵੱਲੋਂ ਮੈਡੀਕਲ ਕੀਤਾ ਗਿਆ ਸੀ।
 


Related News