ਹਵਸ ਦੇ ਭੁੱਖੇ ਨੇ ਨਾਬਾਲਗ ਲੜਕੀ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ

02/25/2017 5:54:56 PM

ਹੁਸ਼ਿਆਰਪੁਰ (ਅਸ਼ਵਨੀ) : ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੁਹੱਲਾ ਦੀਪ ਨਗਰ ਦੀ 13 ਸਾਲਾ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਨੌਜਵਾਨ ''ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਲੜਕੀ ਨੇ ਦੱਸਿਆ ਕਿ 23 ਫਰਵਰੀ ਦੀ ਰਾਤ ਨੂੰ ਕਰੀਬ 8.30 ਵਜੇ ਮਨਪ੍ਰੀਤ ਸਿੰਘ ਉਰਫ ਲੱਕੀ ਪੁੱਤਰ ਰਣਜੀਤ ਸਿੰਘ ਵਾਸੀ ਪ੍ਰੇਮਗੜ੍ਹ ਦਾ ਉਸ ਨੂੰ ਫੋਨ ਆਇਆ ਅਤੇ ਉਸ ਨੇ ਐੱਸ. ਡੀ. ਸਕੂਲ ਦੇ ਬਾਹਰ ਮਿਲਣ ਲਈ ਲੜਕੀ ਨੂੰ ਬੁਲਾਇਆ। ਦੋਸ਼ੀ ''ਤੇ ਵਿਸ਼ਵਾਸ ਕਰਕੇ ਪੀੜਤ ਲੜਕੀ ਉਸ ਕੋਲ ਚਲੀ ਗਈ, ਜਿੱਥੇ ਬਾਅਦ ''ਚ ਦੋਸ਼ੀ ਨੇ ਆਪਣੇ ਇਕ ਹੋਰ ਦੋਸਤ ਨੂੰ ਬੁਲਾ ਲਿਆ ਅਤੇ ਐਕਟਿਵਾ ''ਤੇ ਬਿਠਾ ਕੇ ਪੀੜਤਾ ਨੂੰ ਪ੍ਰੇਮਨਗਰ ਲੈ ਗਏ। ਇੱਥੇ ਦੋਸ਼ੀ ਨੇ ਪੀੜਤਾ ਨਾਲ ਬਲਤਾਕਾਰ ਕੀਤਾ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

Babita Marhas

News Editor

Related News