ਝਾੜੀਆਂ ''ਚ 11 ਸਾਲਾਂ ਦੀ ਧੀ ਬੇਹੋਸ਼ ਪਈ ਦੇਖ ਕੰਬਿਆ ਮਾਂ ਦਾ ਕਾਲਜਾ, ਸੱਚਾਈ ਜਾਣ ਉੱਡ ਗਏ ਹੋਸ਼

Sunday, Oct 11, 2020 - 08:35 AM (IST)

ਝਾੜੀਆਂ ''ਚ 11 ਸਾਲਾਂ ਦੀ ਧੀ ਬੇਹੋਸ਼ ਪਈ ਦੇਖ ਕੰਬਿਆ ਮਾਂ ਦਾ ਕਾਲਜਾ, ਸੱਚਾਈ ਜਾਣ ਉੱਡ ਗਏ ਹੋਸ਼

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨੇੜੇ ਝੁੱਗੀਆਂ ਪਾ ਕੇ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਦੀ 11 ਸਾਲ ਦੀ ਬੱਚੀ ਦੇ ਨਾਲ ਇਕ ਪਰਵਾਸੀ ਨਾਬਾਲਗ ਵੱਲੋਂ ਜ਼ੋਰ-ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਠੋਡੀ 'ਤੇ ਵੀ ਕਿਸੇ ਚੀਜ਼ ਨਾਲ ਸੱਟ ਵੱਜਣ ਕਾਰਣ ਖੂਨ ਨਿਕਲ ਰਿਹਾ ਸੀ। ਪੁਲਸ ਨੇ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਾਖੜ ਨਾਲ ਅਣਬਣ ਦੀਆਂ ਖ਼ਬਰਾਂ 'ਤੇ 'ਹਰੀਸ਼ ਰਾਵਤ' ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

ਬੱਚੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਰਹਿ ਰਹੇ ਹਨ। ਉਸ ਨੇ ਦੱਸਿਆ ਉਸ ਦੇ 3 ਬੇਟੇ ਅਤੇ 1 ਬੇਟੀ ਹੈ, ਜਿਸ ਦੀ ਉਮਰ 11 ਸਾਲ ਹੈ। ਮਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਸ ਦੀ ਬੇਟੀ ਨੂੰ ਭੁੱਖ ਲੱਗੀ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਜਾ ਕੇ ਰੋਟੀ ਖਾ ਆਵੇ। ਇਸ ਤੋਂ ਕਰੀਬ ਅੱਧਾ ਘੰਟਾ ਬਾਅਦ ਇਕ ਜਨਾਨੀ ਆਈ, ਜਿਸ ਨੇ ਕਿਹਾ ਕਿ ਤੇਰੀ ਬੇਟੀ ਝਾੜੀਆਂ ’ਚ ਪਈ ਹੈ ਅਤੇ ਉਸ ਦੀ ਠੋਡੀ ਹੇਠੋਂ ਖੂਨ ਨਿਕਲ ਰਿਹਾ ਹੈ।

ਇਹ ਵੀ ਪੜ੍ਹੋ : 'ਬੋਰਡ ਕਲਾਸਾਂ' ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ, ਆਉਂਦੇ ਦਿਨਾਂ 'ਚ ਹੋ ਸਕਦੈ ਵੱਡਾ ਐਲਾਨ

ਫਿਰ ਪੀੜਤ ਬੱਚੀ ਦੀ ਮਾਂ ਉਸ ਜਨਾਨੀ ਨਾਲ ਮੌਕੇ ’ਤੇ ਗਈ ਤਾਂ ਦੇਖਿਆ ਕਿ ਉਸ ਦੀ ਕੁੜੀ ਨਾਲ ਇਕ ਨਾਬਾਲਗ ਗਲਤ ਕੰਮ ਕਰ ਰਿਹਾ ਸੀ ਅਥੇ ਉਨ੍ਹਾਂ ਨੂੰ ਦੇਖ ਕੇ ਭੱਜ ਗਿਆ। ਝਾੜੀਆਂ 'ਚ ਬੇਹੋਸ਼ ਪਈ ਧੀ ਨੂੰ ਦੇਖ ਕੇ ਮਾਂ ਦਾ ਕਾਲਜਾ ਕੰਬ ਗਿਆ। ਕੁੜੀ ਨੂੰ ਹੋਸ਼ ਆਉਣ ’ਤੇ ਉਸ ਨੇ ਜੋ ਸੱਚਾਈ ਦੱਸੀ, ਉਸ ਨੂੰ ਸੁਣ ਮਾਂ ਦੇ ਹੋਸ਼ ਉੱਡ ਗਏ। ਉਸ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਰੋਟੀ ਖਾਣ ਜਾ ਰਹੀ ਸੀ ਤਾਂ ਰਸਤੇ ’ਚ ਉਕਤ ਮੁੰਡੇ ਨੇ ਉਸਨੂੰ ਘੇਰ ਲਿਆ ਅਤੇ ਪੈਸਿਆਂ ਦਾ ਲਾਲਚ ਦਿੱਤਾ। ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸਨੂੰ ਖਿੱਚ ਕੇ ਝਾੜੀਆਂ 'ਚ ਲੈ ਗਿਆ ਅਤੇ ਉਸ ਨਾਲ ਗਲਤ ਕੰਮ ਕੀਤਾ।

ਇਹ ਵੀ ਪੜ੍ਹੋ : ਦਿੱਲੀ ਤੋਂ ਆਏ ਭਰਾ ਨੇ ਜ਼ੀਰਕਪੁਰ ਰਹਿੰਦੀ ਭੈਣ ਘਰ ਕੀਤਾ ਖ਼ੌਫਨਾਕਾ ਕਾਰਾ, ਦੇਖਣ ਵਾਲਿਆਂ ਦੀ ਕੰਬੀ ਰੂਹ

ਇਸ ਤੋਂ ਬਾਅਦ ਉਕਤ ਜਨਾਨੀ ਆਪਣੇ ਪਤੀ ਅਤੇ ਇਕ ਹੋਰ ਜਨਾਨੀ ਸਮੇਤ ਆਪਣੀ ਬੇਟੀ ਨੂੰ ਇਲਾਜ ਲਈ ਮੁੱਢਲੇ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਲੈ ਕੇ ਆ ਗਈ। ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ ਹਰਕੀਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਨਾਬਾਲਗ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰਕੇ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾਖ਼ਲ ਕਰਵਾ ਦਿੱਤਾ ਹੈ, ਜਿੱਥੇ ਉਸਦਾ ਮੈਡੀਕਲ ਕਰਵਾਇਆ ਜਾਵੇਗਾ, ਜਦੋਂ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਦੀ ਜਬਰ-ਜ਼ਿਨਾਹ ਦੀ ਪੁਸ਼ਟੀ ਹੋਵੇਗੀ।

 


author

Babita

Content Editor

Related News