ਮੋਹਾਲੀ ''ਚ ਮਾਸੂਮ ਬੱਚੀ ਦੀ ਇੱਜ਼ਤ ਨਾਲ ਖੇਡਿਆ 50 ਸਾਲਾ ਵਿਅਕਤੀ, ਗ੍ਰਿਫਤਾਰ

10/31/2019 9:41:25 AM

ਮੋਹਾਲੀ (ਕੁਲਦੀਪ ਸਿੰਘ) : ਮੋਹਾਲੀ ਦੇ ਇਕ ਪਿੰਡ 'ਚ 50 ਸਾਲਾ ਵਿਅਕਤੀ ਵਲੋਂ 10 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਪਿੰਡ 'ਚ ਰਹਿ ਰਹੇ ਇਕ ਪਰਵਾਸੀ ਮਜ਼ਦੂਰ ਦੇ ਪਰਿਵਾਰ ਦੀ ਬੱਚੀ ਨਾਲ ਵਾਪਰੀ।

ਦੋਸ਼ੀ ਰਮੇਸ਼ ਚੌਹਾਨ ਆਪਣੇ ਘਰ ਨੇੜੇ ਖੇਡ ਰਹੀਆਂ 2 ਬੱਚੀਆਂ ਨੂੰ ਵਰਗਲਾ ਨੇ ਆਪਣੇ ਘਰ ਲੈ ਗਿਆ। ਦੋਸ਼ੀ  ਨੇ ਇਕ ਬੱਚੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਉਸ ਨੂੰ ਕਮਰੇ 'ਚ ਇਕ ਪਾਸੇ ਬਿਠਾ ਦਿੱਤਾ, ਜਦੋਂ ਕਿ ਦੂਜੀ ਬੱਚੀ ਨਾਲ ਬਲਾਤਕਾਰ ਕੀਤਾ। ਬਾਅਦ 'ਚ ਦੋਹਾਂ ਨੂੰ ਧਮਕੀਆਂ ਦੇਣ ਲੱਗਾ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਪੀੜਤਾ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਇਆ, ਜਿਸ 'ਚ ਬਲਾਤਕਾਰ ਦੀ ਪੁਸ਼ਟੀ ਹੋਈ। ਫਿਲਹਾਲ ਪੁਲਸ ਵਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।


Babita

Content Editor

Related News