ਸੋਸ਼ਲ ਸਾਈਟ ''ਤੇ ਹੋਈ ਦੋਸਤੀ, ਕੁੜੀ ਨੂੰ ਬਹਾਨੇ ਨਾਲ ਹੋਟਲ ''ਚ ਬੁਲਾ ਕੇ ਕੀਤਾ ਜਬਰ-ਜ਼ਿਨਾਹ

Wednesday, Jun 08, 2022 - 10:19 AM (IST)

ਸੋਸ਼ਲ ਸਾਈਟ ''ਤੇ ਹੋਈ ਦੋਸਤੀ, ਕੁੜੀ ਨੂੰ ਬਹਾਨੇ ਨਾਲ ਹੋਟਲ ''ਚ ਬੁਲਾ ਕੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਸੋਸ਼ਲ ਸਾਈਟਸ ਸਨੈਪਚੈਟ ’ਤੇ ਨੌਜਵਾਨ ਨਾਲ ਦੋਸਤੀ ਹੋਣ ਤੋਂ ਬਾਅਦ ਕੁੜੀ ਉਸ ਦੀਆਂ ਗੱਲਾਂ ’ਚ ਆ ਗਈ। ਨੌਜਵਾਨ ਨੇ ਉਸ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਬੁਲਾਇਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ, ਮੁਲਜ਼ਮ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਇਸ ਸਬੰਧੀ ਕਿਸੇ ਨੂੰ ਨਾ ਦੱਸੇ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਸੰਗਰੂਰ ਦੇ ਪਿੰਡ ਬੇਰ ਕਲਾਂ ਦੇ ਰਹਿਣ ਵਾਲੇ ਮੁਲਜ਼ਮ ਅਰਸ਼ਦੀਪ ਮਾਨ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ

ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਦੇ ਨਾਲ ਉਸ ਦੀ ਸਨੈਪਚੈਟ ’ਤੇ ਦੋਸਤੀ ਹੋਈ ਸੀ। ਕੁੱਝ ਸਮੇਂ ਦੀ ਦੋਸਤੀ ਪਿਆਰ ’ਚ ਬਦਲ ਗਈ। ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਆਪਣੀ ਭੈਣ ਅਤੇ ਜੀਜੇ ਨਾਲ ਮਿਲਵਾਏਗਾ ਅਤੇ ਉਸ ਤੋਂ ਬਾਅਦ ਹੀ ਵਿਆਹ ਦੀ ਗੱਲ ਅੱਗੇ ਵਧੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਵੇਗੀ 'ਸ਼ਰਾਬ', ਅੰਗਰੇਜ਼ੀ ਤੇ ਬੀਅਰ ਦਾ ਕੋਟਾ ਵੀ ਹੋਵੇਗਾ ਖ਼ਤਮ! (ਵੀਡੀਓ)

ਮੁਲਜ਼ਮ ਨੇ ਉਸ ਨੂੰ ਪੱਖੋਵਾਲ ਰੋਡ ’ਤੇ ਇਕ ਹੋਟਲ ’ਚ ਬੁਲਾ ਲਿਆ ਅਤੇ ਉੱਥੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪਹਿਲਾਂ ਉਸ ਨੇ ਇਸ ਦੀ ਸ਼ਿਕਾਇਤ ਖੰਨਾ ਪੁਲਸ ਨੂੰ ਦਿੱਤੀ ਪਰ ਮਾਮਲਾ ਲੁਧਿਆਣਾ ਦਾ ਹੋਣ ਕਾਰਨ ਇਸ ਨੂੰ ਥਾਣਾ ਸਦਰ ਭੇਜਿਆ ਗਿਆ। ਉਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਅਜੇ ਫ਼ਰਾਰ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News