ਘਰ 'ਚ ਸੌਂ ਰਹੀ ਕੁੜੀ ਨਾਲ ਜਬਰ-ਜ਼ਿਨਾਹ, ਪਹਿਲਾਂ ਰੁਮਾਲ ਰੱਖ ਕੀਤਾ ਬੇਸੁਧ, ਫਿਰ ਟੱਪੀਆਂ ਹੱਦਾਂ

Wednesday, Jun 14, 2023 - 03:53 PM (IST)

ਘਰ 'ਚ ਸੌਂ ਰਹੀ ਕੁੜੀ ਨਾਲ ਜਬਰ-ਜ਼ਿਨਾਹ, ਪਹਿਲਾਂ ਰੁਮਾਲ ਰੱਖ ਕੀਤਾ ਬੇਸੁਧ, ਫਿਰ ਟੱਪੀਆਂ ਹੱਦਾਂ

ਫਿਰੋਜ਼ਪੁਰ (ਮਲਹੋਤਰਾ) : ਘਰ ਵਿਚ ਸੌਂ ਰਹੀ ਕੁੜੀ ਨੂੰ ਬੇਹੋਸ਼ ਕਰਕੇ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਮਾਮਲਾ ਥਾਣਾ ਆਰਿਫਕੇ ਇਲਾਕੇ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਅਤੇ ਉਸਦਾ ਭਰਾ ਘਰ ਵਿਚ ਇਕੱਲੇ ਸਨ। ਉਹ ਅੰਦਰ ਕਮਰੇ ਵਿਚ ਸੌਂ ਗਈ ਜਦਕਿ ਉਸਦਾ ਭਰਾ ਬਾਹਰ ਬਰਾਂਡੇ ਵਿਚ ਸੌਂ ਰਿਹਾ ਸੀ। ਦੇਰ ਰਾਤ ਜਰਨੈਲ ਸਿੰਘ ਪਿੰਡ ਸੁਲਤਾਨਵਾਲਾ ਉਸ ਦੇ ਕਮਰੇ ਅੰਦਰ ਵੜ ਆਇਆ ਤੇ ਦਰਵਾਜ਼ੇ ਨੂੰ ਕੁੰਡੀ ਲਗਾ ਦਿੱਤੀ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਰੂਟ 'ਚੋਂ ਹਟਾਇਆ ਜਾ ਸਕਦੈ ਗੁਰਦਾਸਪੁਰ, ਜਾਣੋ ਵਜ੍ਹਾ

ਦੋਸ਼ੀ ਨੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਵਿਰੋਧ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਦੇ ਮੂੰਹ 'ਤੇ ਰੁਮਾਲ ਰੱਖ ਕੇ ਉਸ ਨੂੰ ਕੋਈ ਬੇਹੋਸ਼ੀ ਦੀ ਦਵਾਈ ਦੇ ਦਿੱਤੀ।  ਫਿਰ ਦੋਸ਼ੀ ਨੇ ਉਸ ਦੇ ਨਾਲ ਬੇਹੋਸ਼ੀ ਦੀ ਹਾਲਤ ਵਿਚ ਜਬਰ-ਜ਼ਿਨਾਹ ਕੀਤਾ। ਐੱਸ. ਆਈ. ਪਰਮਜੀਤ ਕੌਰ ਦੇ ਅਨੁਸਾਰ ਦੋਸ਼ੀ ਜਰਨੈਲ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮੁਕਤਸਰ ’ਚ ਹੋਏ ਡਾਕਟਰ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਪਤਨੀ ਦੇ ਕਾਰੇ ਨੇ ਉਡਾਏ ਸਭ ਦੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


author

Simran Bhutto

Content Editor

Related News