ਚੱਲਦੀ ਕਾਰ 'ਚ ਕੁੜੀ ਦੀ ਇੱਜ਼ਤ ਨਾਲ ਖੇਡੇ ਨੌਜਵਾਨ, ਦੋਸਤ ਨੇ ਵੀ ਕੀਤਾ ਦਗਾ

Saturday, Apr 20, 2019 - 12:27 PM (IST)

ਚੱਲਦੀ ਕਾਰ 'ਚ ਕੁੜੀ ਦੀ ਇੱਜ਼ਤ ਨਾਲ ਖੇਡੇ ਨੌਜਵਾਨ, ਦੋਸਤ ਨੇ ਵੀ ਕੀਤਾ ਦਗਾ

ਖੰਨਾ : ਖੰਨਾ 'ਚ 2 ਦੋਸਤਾਂ ਵਲੋਂ ਜਿੱਥੇ ਅੰਮ੍ਰਿਤਸਰ ਦੀ ਇਕ ਲੜਕੀ ਨਾਲ ਚੱਲਦੀ ਕਾਰ 'ਚ ਬਲਾਤਕਾਰ ਕੀਤਾ ਗਿਆ, ਉੱਥੇ ਹੀ ਲੜਕੀ ਦੇ ਫੇਸਬੁੱਕ ਫਰੈਂਡ ਨੇ ਵੀ ਦਗੇਬਾਜ਼ੀ ਕਰਦੇ ਹੋਏ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਜਾਣਕਾਰੀ ਮੁਤਾਬਕ ਸੰਦੀਪ ਸਿੰਘ ਰਿੰਕੂ ਵਾਸੀ ਰਤਨਹੇੜੀ ਆਪਣੇ ਦੋਸਤਾਂ ਮਨਪ੍ਰੀਤ ਸਿੰਘ ਅਤੇ ਲੱਕੀ ਦੇ ਨਾਲ 14 ਅਪ੍ਰੈਲ ਦੀ ਰਾਤ ਨੂੰ ਅੰਮ੍ਰਿਤਸਰ ਗਿਆ ਸੀ। ਉੱਥੇ ਉਨ੍ਹਾਂ ਨੂੰ ਜਲੰਧਰ ਦੀ ਇਕ ਲੜਕੀ ਮਿਲੀ, ਜੋ ਕਿ 12ਵੀਂ ਜਮਾਤ 'ਚ ਪੜ੍ਹਦੀ ਹੈ। ਉਸ ਨੇ ਚੰਡੀਗੜ੍ਹ ਜਾਣਾ ਸੀ ਪਰ ਉਸ ਦੇ ਕੋਲ ਪੈਸੇ ਨਹੀਂ ਸਨ ਅਤੇ ਨਾ ਹੀ ਕੋਈ ਸਾਧਨ ਮਿਲ ਰਿਹਾ ਸੀ। ਇਨ੍ਹਾਂ ਲੋਕਾਂ ਨੇ ਉਸ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਉਸ ਨੂੰ ਲਿਫਟ ਦੇਣ ਦੀ ਗੱਲ ਕਹੀ। ਲਿਫਟ ਦੇ ਕੇ ਤਿੰਨੋਂ ਉਸ ਨੂੰ ਖੰਨਾ ਲੈ ਆਏ, ਇੱਥੇ ਸੰਦੀਪ ਰਿੰਕੂ ਨੇ ਤਾਂ ਲੜਕੀ ਨਾਲ ਗਲਤ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਪਰ ਉਸ ਦੇ ਦੋਸਤ ਮਨਪ੍ਰੀਤ ਸਿੰਘ ਅਤੇ ਲੱਕੀ ਨੇ ਉਸ ਤੋਂ ਕਾਰ ਮੰਗੀ। ਇਹ ਲੋਕ ਰਿੰਕੂ ਨੂੰ ਰਤਨਹੇੜੀ ਛੱਡ ਕੇ ਉਸੇ ਤਰ੍ਹਾਂ ਲੜਕੀ ਸਮੇਤ ਕਾਰ ਨੂੰ ਖੰਨਾ ਲੈ ਆਏ ਅਤੇ ਸ਼ਹਿਰ 'ਚ ਕਾਰ 'ਚ ਹੀ ਰਾਤ ਨੂੰ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਸਵੇਰ ਹੋਣ 'ਤੇ ਇਨ੍ਹਾਂ ਲੋਕਾਂ ਨੇ ਲੜਕੀ ਨੂੰ ਚੰਡੀਗੜ੍ਹ ਲਈ ਬੱਸ 'ਚ ਚੜ੍ਹਾ ਦਿੱਤਾ।
ਦੋਸਤ ਨੇ ਵੀ ਕਮਾਇਆ ਦਗਾ
ਚੰਡੀਗੜ੍ਹ 'ਚ ਲੜਕੀ ਦਾ ਫੇਸਬੁੱਕ ਫਰੈਂਡ ਗੁਰਪ੍ਰੀਤ ਸਿੰਘ ਵਾਸੀ, ਲੁਧਿਆਣਾ ਇੱਥੇ ਮੋਹਾਲੀ ਦੇ ਫੇਜ਼-11 'ਚ ਰਹਿੰਦਾ ਹੈ। ਉਸ ਨੇ ਵੀ ਲੜਕੀ ਨਾਲ ਬਲਾਤਕਾਰ ਕੀਤਾ। ਫਿਲਹਾਲ ਪੁਲਸ ਨੇ ਉਸ ਨੂੰ ਦਬੋਚ ਲਿਆ ਅਤੇ ਪੁੱਛਗਿੱਛ ਦੌਰਾਨ ਸਾਰੀ ਗੱਲ ਸਾਹਮਣੇ ਆਈ। ਇਸ 'ਤੇ ਫੇਜ਼-11 ਮੋਹਾਲੀ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ, ਮਨਪ੍ਰੀਤ ਸਿੰਘ, ਲੱਕੀ ਦੋਵੇਂ ਵਾਸੀ ਖੰਨਾ ਖਿਲਾਫ ਮਾਮਲਾ ਦਰਜ ਕਰਦੇ ਹੋਏ ਇਸ ਕੇਸ 'ਚ ਸੰਦੀਪ ਸਿੰਘ ਰਿੰਕੂ ਵਾਸੀ ਪਿੰਡ ਰਤਨਹੇੜੀ ਖਿਲਾਫ 120ਵੀ ਦੇ ਤਹਿਤ ਕਾਰਵਾਈ ਕੀਤੀ ਹੈ। 
ਮੋਹਾਲੀ ਪੁਲਸ ਦੀ ਖੰਨਾ 'ਚ ਰੇਡ, ਤਿੰਨੋਂ ਗ੍ਰਿਫਤਾਰ
ਮੋਹਾਲੀ ਥਾਣਾ ਦੀ ਪੁਲਸ ਨੇ ਸ਼ੁੱਕਰਵਾਰ ਸਵੇਰੇ ਤਿੰਨ ਕਥਿਤ ਦੋਸ਼ੀਆਂ ਨੂੰ ਰੇਡ ਕਰਕੇ ਫੜ੍ਹਿਆ। ਸੰਦੀਪ ਸਿੰਘ ਰਿੰਕੂ ਦੇ ਘਰ ਰਤਨਹੇੜੀ 'ਚ ਰੇਡ ਕਰਕੇ ਉਸ ਨੂੰ ਕਾਬੂ ਕਰਨ ਦੇ ਨਾਲ-ਨਾਲ ਕਾਰ ਵੀ ਜ਼ਬਤ ਕੀਤੀ ਗਈ। ਇਸ ਰੇਡ ਦੀ ਸੂਚਨਾ ਮੋਹਾਲੀ ਪੁਲਸ ਨੇ ਸਦਰ ਥਾਣਾ ਖੰਨਾ ਨੂੰ ਵੀ ਦਿੱਤੀ ਸੀ। ਖੰਨਾ ਪੁਲਸ ਦੇ ਸਹਿਯੋਗ ਨਾਲ ਹੀ ਇਨ੍ਹਾਂ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ। 


author

Babita

Content Editor

Related News