ਘਰ ’ਚ ਇਕੱਲੀ ਵੇਖ ਮੁਟਿਆਰ ਦੇ ਨਾਲ ਜਬਰ-ਜ਼ਨਾਹ
Sunday, Aug 26, 2018 - 03:16 AM (IST)

ਅੰਮ੍ਰਿਤਸਰ, (ਸੰਜੀਵ)- ਘਰ ਵਿਚ ਇਕੱਲੀ ਵੇਖ ਮੁਟਿਆਰ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਲੋਪੋਕੇ ਦੀ ਪੁਲਸ ਨੇ ਬਲਜੀਤ ਸਿੰਘ ਜੀਤਾ ਨਿਵਾਸੀ ਵਣੀਏਕੇ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਕੋਮਲ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਕਿਸੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਿਆ ਹੋਇਆ ਸੀ ਅਤੇ ਉਹ ਘਰ ਵਿਚ ਇਕੱਲੀ ਸੀ। ਉਸ ਦੌਰਾਨ ਉਕਤ ਦੋਸ਼ੀ ਘਰ ਆਇਆ ਅਤੇ ਉਸ ਨੂੰ ਇਕੱਲੀ ਵੇਖ ਜਬਰੀ ਫਡ਼ ਕੇ ਕਮਰੇ ਵਿਚ ਲੈ ਗਿਆ, ਜਿੱਥੇ ਦੋਸ਼ੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਪੀਡ਼ਤਾ ਦੀ ਮੈਡੀਕਲ ਜਾਂਚ ਕਰਵਾ ਕੇ ਦਰਜ ਮਾਮਲੇ ਵਿਚ ਉਕਤ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।