ਨਾਬਾਲਗਾ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਣ ਦੇ ਮਾਮਲੇ ''ਚ ਕੇਸ ਦਰਜ
Saturday, Jun 30, 2018 - 08:07 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) — ਨਾਬਾਲਗ ਲੜਕੀ ਨੂੰ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਸਰੀਰਕ ਸਬੰਧ ਬਣਾਉਣ 'ਤੇ ਕਈ ਵਿਅਕਤੀਆਂ ਖਿਲਾਫ ਥਾਣਾ ਸਿਟੀ-1 ਸੰਗਰੂਰ 'ਚ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਸਬ-ਇੰਸਪੈਕਟਰ ਤਰਨਦੀਪ ਕੌਰ ਨੇ ਦੱਸਿਆ ਕਿ ਮੁਦਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਨਾਬਾਲਗ ਲੜਕੀ (13) ਨੂੰ ਛੁੱਟੀਆਂ ਹੋਣ ਕਾਰਨ ਸੋਨਾ ਪਤਨੀ ਤੇਜਿੰਦਰ ਸਿੰਘ ਉਰਫ ਸੌਰਵ ਕੋਲ ਰਹਿਣ ਲਈ ਛੱਡਿਆ ਸੀ। ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਸੋਨਾ, ਗੁਰਜੀਤ ਕੌਰ ਉਰਫ ਰਾਣੀ ਪਤਨੀ ਹਰਬੰਸ ਸਿੰਘ, ਦਰਸ਼ਨਾ ਪਤਨੀ ਗੁਰਦੀਪ ਸਿੰਘ ਵਾਸੀ ਕਰਤਾਪੁਰਾ ਬਸਤੀ ਸੰਗਰੂਰ ਤੇ ਕੁਝ ਅਣਪਛਾਤੇ ਲੜਕਿਆਂ ਨੇ ਉਸ ਨੂੰ ਉਸ ਦੀ ਮਰਜ਼ੀ ਖਿਲਾਫ ਧੱਕੇ ਨਾਲ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਸਰੀਰਕ ਸਬੰਧ ਬਣਵਾਏ ਹਨ। ਪੁਲਸ ਨੇ ਮੁਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।