ਹੁਸ਼ਿਆਰਪੁਰ ਵਿਚ 4 ਸਾਲਾ ਬੱਚੀ ਨਾਲ ਰੇਪ

8/13/2019 8:30:22 PM

ਦਸੂਹਾ, (ਝਾਵਰ)-ਥਾਣਾ ਦਸੂਹਾ ਦੇ ਪਿੰਡ ਮੱਕੋਵਾਲ ਵਿਖੇ ਇੱਕ 4 ਸਾਲਾਂ ਮਾਸ਼ੂਮ ਬੱਚੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚੀ ਆਪਣੇ ਮੁਹੱਲੇ ਵਿਚ ਖੇਡਣ ਗਈ ਸੀ ਤਾਂ ਅਚਾਨਕ ਲਾਪਤਾ ਹੋ ਗਈ। ਇਸ ਦੌਰਾਨ ਉਸਦੇ ਪਰਿਵਾਰਕ ਮੈਂਬਰ ਉਸਨੂੰ ਲੱਭਦੇ ਹੋਏ ਜਦ ਪਿੰਡ ਦੇ ਹੀ ਇਕ ਵਿਅਕਤੀ ਦੇ ਕਮਰੇ ਨੇੜੇ ਪਹੁੰਚੇ ਤਾਂ ਉਕਤ ਵਿਅਕਤੀ ਬੱਚੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਵਲੋਂ ਦਰਾਵਜੇ ਨੂੰ ਧੱਕਾ ਮਾਰ ਕੇ ਖੋਲਿਆ ਗਿਆ ਤਾਂ ਵਿਅਕਤੀ ਮੌਕੇ ਤੋਂ ਦੌੜ ਗਿਆ। ਬੱਚੀ ਨੂੰ ਪਰਿਵਾਰਕ ਮੈਂਬਰਾਂ ਵਲੋਂ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾੜ ਤੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਬਾਪ ਦੇ ਬਿਆਨਾਂ ਦੇ ਆਧਾਰ ਉਤੇ ਪਵਨ ਕੁਮਾਰ ਨਾਮੀ ਵਿਅਕਤੀ ਉਤੇ ਧਾਰਾ 376 ਆਈ.ਪੀ.ਸੀ. 10 ਪੋਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

 

 

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Arun chopra

This news is Edited By Arun chopra