ਰਿਸ਼ਤੇਦਾਰ ਨੇ ਕੀਤੇ ਰਿਸ਼ਤੇ ਤਾਰ-ਤਾਰ, 15 ਸਾਲਾ ਕੁੜੀ ਨਾਲ ਜਬਰ-ਜ਼ਨਾਹ

Wednesday, Jun 05, 2019 - 12:34 AM (IST)

ਰਿਸ਼ਤੇਦਾਰ ਨੇ ਕੀਤੇ ਰਿਸ਼ਤੇ ਤਾਰ-ਤਾਰ, 15 ਸਾਲਾ ਕੁੜੀ ਨਾਲ ਜਬਰ-ਜ਼ਨਾਹ

ਕਪੂਰਥਲਾ, (ਭੂਸ਼ਣ)— ਰਿਸ਼ਤੇਦਾਰ ਨੇ ਹੀ ਅਣਮਨੁੱਖੀ ਕਰਤੂਤ ਨੂੰ ਅੰਜਾਮ ਦਿੰਦੇ ਹੋਏ 15 ਸਾਲ ਦੀ ਨਾਬਾਲਗਾ ਨੂੰ ਜਬਰ-ਜ਼ਨਾਹ ਦਾ ਸ਼ਿਕਾਰ ਬਣਾ ਦਿੱਤਾ। ਥਾਣਾ ਸੁਭਾਨਪੁਰ ਦੀ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਇਕ ਔਰਤ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਰਾਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਿਟਲ ਝੁੱਗੀਆਂ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਬੀਤੀ ਰਾਤ ਉਸ ਦੇ ਘਰ ਆਇਆ ਸੀ, ਜਿਸ ਦੌਰਾਨ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ ਤਾਂ ਮੁਲਜ਼ਮ ਰਾਜਿੰਦਰ ਸਿੰਘ ਨੇ ਉਸ ਦੀ 15 ਸਾਲਾ ਲੜਕੀ ਨੂੰ ਧੱਕੇ ਨਾਲ ਦੂਜੇ ਕਮਰੇ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਉਸ ਦੀ ਧੀ ਨੂੰ ਧਮਕੀਆਂ ਵੀ ਦਿੱਤੀਆਂ।
ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਇੰਸ. ਸ਼ਿਵਕਮਲ ਸਿੰਘ ਮੌਕੇ 'ਤੇ ਪੁੱਜੇ ਅਤੇ ਮਹਿਲਾ ਪੁਲਸ ਦੀ ਮਦਦ ਨਾਲ ਪੀੜਤਾ ਦਾ ਮੈਡੀਕਲ ਕਰਵਾਇਆ। ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ।


author

KamalJeet Singh

Content Editor

Related News