ਨਾਬਾਲਗ ਨਾਲ ਜਬਰ-ਜ਼ਿਨਾਹ ਕਰਨ ਵਾਲੇ ਸਰਕਾਰੀ ਅਧਿਆਪਕ ਨੂੰ ਮਿਲੀ ਮਿਸਾਲੀ ਸਜ਼ਾ, 20 ਸਾਲ ਰਹੇਗਾ ਜੇਲ੍ਹ ’ਚ

Sunday, Sep 26, 2021 - 12:29 PM (IST)

ਮਾਨਸਾ (ਸੰਦੀਪ ਮਿੱਤਲ): ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਦੋਸ਼ੀ ਮਾਸਟਰ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੀਰਪੁਰ ਖੁਰਦ ਢਾਣੀ ਫੂਸ ਮੰਡੀ ਤਹਿਸੀਲ ਸਰਦੂਲਗੜ੍ਹ ਨੂੰ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਪੋਕਸੋ ਐਕਟ ਅਧੀਨ 20 ਸਾਲ ਦੀ ਸਖ਼ਤ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ ਇਕ ਸਾਲ ਦੀ ਹੋਰ ਸਜ਼ਾ ਕੱਟਣੀ ਪਵੇਗੀ।

ਇਹ ਵੀ ਪੜ੍ਹੋ : ਅਬੋਹਰ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸੈਰ ਕਰ ਰਹੀ 16 ਸਾਲਾ ਕੁੜੀ ਦੀ ਮੌਤ

ਜਾਣਕਾਰੀ ਅਨੁਸਾਰ ਪੀੜਤਾ ਨੇ 2018 ਵਿਚ ਥਾਣਾ ਸਰਦੂਲਗੜ੍ਹ ਪੁਲਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਨਾਬਾਲਗ ਕੁੜੀ ਨੂੰ ਮਾਸਟਰ ਜਗਤਾਰ ਸਿੰਘ ਨੇ ਟੈਲੀਫੋਨ ਕਰ ਕੇ ਸਕੂਲ ਬੁਲਾਇਆ ਕਿ ਪੰਚਾਇਤੀ ਚੋਣਾਂ ਕਾਰਨ ਕੰਮ ਕਰਨਾ ਹੈ। ਇਸ ਲਈ ਕੁੜੀ ਨੂੰ ਸਕੂਲ ਭੇਜ ਦਿਓ, ਜਦੋਂ ਲੜਕੀ ਸ਼ਾਮ ਨੂੰ 5 ਵਜੇ ਘਰ ਆਈ ਤਾਂ ਉਹ ਘਬਰਾਈ ਹੋਈ ਸੀ, ਅਸੀਂ ਉਸ ਨੂੰ ਉਸ ਦੀ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾ. ਜਗਤਾਰ ਸਿੰਘ ਨੇ ਮੇਰੇ ਨਾਲ ਗਲਤ ਹਰਕਤਾਂ ਅਤੇ ਛੇੜਖਾਨੀ ਕੀਤੀ ਹੈ, ਜਿਸ ’ਤੇ ਸਰਦੂਲਗੜ੍ਹ ਪੁਲਸ ਨੇ ਕੁੜੀ ਦੀ ਮਾਤਾ ਦੀ ਸ਼ਿਕਾਇਤ ’ਤੇ ਉਕਤ ਮਾਸਟਰ ’ਤੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ :  ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ


Shyna

Content Editor

Related News